ਵਿਏਨਾ: ਆਸਟ੍ਰੀਆ ਦੀ ਰਾਜਧਾਨੀ ਵਿਏਨਾ 'ਚ ਕਈ ਥਾਵਾਂ 'ਚ ਹੋਏ ਅੱਤਵਾਦੀ ਹਮਲਿਆਂ 'ਚ 7 ਲੋਕਾਂ ਦੀ ਮੌਤ ਹੋ ਗਈ ਤੇ 15 ਲੋਕ ਜਖ਼ਮੀ ਹੋ ਗਏ। ਪੁਲਿਸ ਨੇ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ।
ਘਟਨਾ ਉਸ ਸਮੇਂ ਹੋਈ ਜਦੋਂ ਦੋ ਹਮਲਾਵਰਾਂ ਨੇ ਜਸ਼ਨ ਮਨਾ ਰਹੇ ਕੁੱਝ ਲੋਕਾਂ ਦੀ ਭੀੜ 'ਤੇ ਨਿਸ਼ਾਨਾ ਸਾਧਿਆ। ਇੱਕ ਹਮਲਾਵਰ ਨੇ ਫਾਈਰਿੰਗ ਕੀਤੀ ਜਿਸ 'ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ।
ਆਸਟ੍ਰੀਆ ਦੇ ਚਾਂਸਲਰ ਸੇਬੇਸਟਿਅਨ ਕੁਰਜ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਪੁਲਿਸ, ਹਮਲਾਵਰਾਂ 'ਚੋਂ ਇੱਕ ਨੂੰ ਮਾਰਨ 'ਚ ਕਾਮਯਾਬ ਰਹੀ। ਅਸੀਂ ਕਦੇ ਵੀ ਅੱਤਵਾਦ ਤੋਂ ਡਰਾਂਗੇ ਨਹੀਂ ਤੇ ਇਸ ਤਰ੍ਹਾਂ ਦੇ ਹਮਲੇ ਨਾਲ ਹਰ ਤਰੀਕੇ ਨਾਲ ਲੜਾਂਗੇ। ਇਸ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ।
ਪੁਲਿਸ ਨੇ ਕਿਹਾ ਸ਼ਹਿਰ ਦੇ ਕੇਂਦਰ 'ਚ ਇੱਕ ਰਾਹ 'ਤੇ ਰਾਤ ਦੇ 8 ਵੱਜੇ ਕਈ ਰਾਉਂਡ ਫਾਈਰਿੰਗ ਹੋਈ ਤੇ ਸ਼ੂਟਿੰਗ ਤਕਰੀਬਨ 6 ਥਾਂਵਾਂ 'ਤੇ ਹੋਈ।