ਪੰਜਾਬ

punjab

ETV Bharat / international

ਜਪਾਨ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਅਲਰਟ ਜਾਰੀ

ਜਪਾਨ ਵਿੱਚ ਵੀ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਪਾਨ ਤੋਂ ਪਤਾ ਲਗਿਆ ਹੈ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਵਿੱਚ 12 ਮਿਊਟੇਸ਼ਨ ਹਨ।

ਜਪਾਨ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਅਲਰਟ ਜਾਰੀ
ਜਪਾਨ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਅਲਰਟ ਜਾਰੀ

By

Published : Jan 12, 2021, 7:57 AM IST

ਟੋਕਿਓ: ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਫੈਲਾਅ ਵਧਦਾ ਜਾ ਰਿਹਾ ਹੈ। ਬ੍ਰਿਟੇਨ ਅਤੇ ਦੱਖਣੀ ਅਫਰੀਕਾ ਤੋਂ ਬਾਅਦ ਹੁਣ ਜਪਾਨ ਵਿੱਚ ਵੀ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ। ਬ੍ਰਾਜ਼ੀਲ ਤੋਂ ਜਪਾਨ ਪਹੁੰਚੇ ਲੋਕਾਂ ਵਿੱਚ ਇਹ ਨਵਾਂ ਸਟ੍ਰੇਨ ਪਾਇਆ ਗਿਆ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਸਤੱਰਕ ਹੋ ਗਿਆ ਹੈ।

ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਪਾਨ ਤੋਂ ਪਤਾ ਲਗਿਆ ਹੈ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਵਿੱਚ 12 ਮਿਊਟੇਸ਼ਨ ਹਨ। ਇਨ੍ਹਾਂ ਵਿੱਚੋਂ ਇੱਕ ਮਿਊਟੇਸ਼ਨ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਨਵੇਂ ਕੋਰੋਨ ਵਾਇਰਸ ਵਰਗਾ ਹੈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਨਵਾਂ ਸਟ੍ਰੇਨ ਵਧੇਰੇ ਖ਼ਤਰਨਾਕ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇੱਕ 40 ਸਾਲਾ ਆਦਮੀ ਅਤੇ ਇੱਕ 30 ਸਾਲਾ ਔਰਤ ਅਤੇ ਉਸ ਦੇ 2 ਬੱਚਿਆਂ ਦੀ ਏਅਰਪੋਰਟ 'ਤੇ ਜਾਂਚ ਦੌਰਾਨ ਵਾਇਰਸ ਦਾ ਨਵਾਂ ਰੂਪ ਮਿਲਿਆ ਹੈ। ਇਸ ਨੂੰ ਲੈ ਕੇ ਜਾਪਾਨ ਦੇ ਕਈ ਇਲਾਕਿਆਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।

ABOUT THE AUTHOR

...view details