ਪੰਜਾਬ

punjab

ETV Bharat / international

ਕੋਰੋਨਾ ਨੇ ਨਹੀਂ ਬਖ਼ਸ਼ਿਆ ਸ਼ਾਹੀ ਪਰਿਵਾਰ, ਫਰਾਂਸ ਦੀ ਰਾਜਕੁਮਾਰੀ ਦੀ ਮੌਤ - ਪ੍ਰਿੰਸ ਚਾਰਲਸ

ਕੋਰੋਨਾ ਵਾਇਰਸ ਨਾਲ ਫਰਾਂਸ ਦੀ ਰਾਜਕੁਮਾਰੀ ਦੀ ਮੌਤ ਹੋ ਗਈ ਹੈ। ਇਹ ਦੁਨੀਆ ਵਿੱਚ ਸ਼ਾਹੀ ਪਰਿਵਾਰ ਦੀ ਪਹਿਲੀ ਮੌਤ ਹੈ।

ਮਾਰਿਆ ਟਰੇਸਾ
ਮਾਰਿਆ ਟਰੇਸਾ

By

Published : Mar 29, 2020, 10:08 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਸਪੇਨ ਦੀ ਰਾਜਕੁਮਾਰੀ ਮਾਰਿਆ ਟਰੇਸਾ(86) ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਦੁਨੀਆ ਦੀ ਇਹ ਪਹਿਲੀ ਸ਼ਾਹੀ ਪਰਿਵਾਰ ਦੀ ਮੌਤ ਹੈ।

ਜ਼ਿਕਰ ਕਰ ਦਈਏ ਕਿ ਮਾਰਿਆ ਟਰੇਸਾ ਬੋਰਬੋਨ ਪਰਮਾ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਇਸ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਪ੍ਰਿੰਸ ਸਿਕਸਟਸ ਹੈਨਰੀ ਨੇ ਸ਼ੋਸਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਦਿੱਤੀ।

ਜਾਣਕਾਰੀ ਮੁਤਾਬਕ ਰਾਜਕੁਮਾਰੀ ਦਾ ਜਨਮ 1933 ਪੈਰਿਸ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਪੜ੍ਹਾਈ ਫਰਾਂਸ ਤੋਂ ਕੀਤੀ ਜਿਸ ਤੋਂ ਬਾਅਦ ਮੈਡਰਿਡ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਰਹੇ।

ਵਿਦੇਸ਼ੀ ਮੀਡੀਆ ਅਨੁਸਾਰ, ਰਾਜਕੁਮਾਰੀ ਮਾਰਿਆ ਟਰੇਸਾ ਨੂੰ ਉਸਦੀ ਸਿੱਧੀ ਅਤੇ ਸਪੱਸ਼ਟ ਰਾਏ ਕਰਕੇ 'ਰੈੱਡ ਰਾਜਕੁਮਾਰੀ' ਕਿਹਾ ਜਾਂਦਾ ਸੀ।

ਇਹ ਵੀ ਜ਼ਿਕਰ ਕਰ ਦਈਏ ਕਿ ਇਸ ਵੇਲੇ ਬ੍ਰਿਟੇਨ ਦੀ ਮਹਾਰਾਣੀ ਦੇ ਫਰਜ਼ੰਦ ਪ੍ਰਿੰਸ ਚਾਰਲਸ ਨੂੰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਇਆ ਗਿਆ ਹੈ ਅਤੇ ਉਹ ਜ਼ੇਰੇ ਇਲਾਜ ਹਨ।

ਜ਼ਿਕਰ ਕਰ ਦਈਏ ਕਿ ਸਪੇਨ ਇਸ ਵੇਲੇ ਪੂਰੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕਿਆ ਹੈ। ਖ਼ਬਰ ਲਿਖੇ ਜਾਣ ਤੱਕ ਸਪੇਨ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5400 ਦੇ ਆਂਕੜੇ ਨੂੰ ਪਾਰ ਕਰ ਗਈ ਹੈ।

ABOUT THE AUTHOR

...view details