ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਪਿਛਲੇ ਮਹੀਨੇ ਲਾਏ ਗਏ ਲੌਕਡਾਊਨ ਦਰਮਿਆਨ ਐਤਵਾਰ ਆਸਟ੍ਰੇਲੀਆ ਦੇ ਮੈਲਬਰਨ ਲਈ ਨਵੀਂ ਦਿੱਲੀ ਤੋਂ ਚਾਰਟਰ ਜਹਾਜ਼ ਤੋਂ ਕੁੱਲ 444 ਲੋਕਾਂ ਨੇ ਉਡਾਣ ਭਰੀ ਹੈ। ਵਤਨ ਵਾਪਸੀ ਦੌਰਾਨ ਇਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਸਾਫ਼ ਦੇਖਣ ਨੂੰ ਮਿਲ ਰਹੀ ਹੈ। ਮੈਲਬਰਨ ਲਈ ਦਿੱਲੀ ਤੋਂ ਚਾਰਟਰ ਫਲਾਈਟ JT2846 ਤੋਂ ਉਡਾਣ ਭਰਨ ਵਾਲੇ 444 ਲੋਕਾਂ ਨੇ ਤਬਦੀਲੀ ਅਤੇ ਵਤਨ ਵਾਪਸੀ ਦਾ ਸਮਰਥਨ ਕੀਤਾ। ਉਡਾਣ ਦਾ ਆਯੋਜਨ ਸਾਈਮਨ ਕੁਇਨ ਦੀ ਅਗਵਾਈ 'ਚ ਆਸਟ੍ਰੇਲੀਆਈ ਲੋਕਾਂ ਦੇ ਇਕ ਸਮੂਹ ਵੱਲੋਂ ਕੀਤਾ ਗਿਆ ਸੀ।
444 ਨਾਗਰਿਕਾਂ ਨੇ ਦਿੱਲੀ ਤੋਂ ਮੈਲਬਰਨ ਲਈ ਭਰੀ ਉਡਾਣ - ਮੈਲਬੌਰਨ
ਆਸਟ੍ਰੇਲੀਆਈ ਹਾਈ ਕਮਿਸ਼ਨ, ਇੰਡੀਆ ਨੇ ਇਕ ਵੀਡੀਓ ਨਾਲ ਟਵੀਟ ਕੀਤਾ ਹੈ। ਉਨ੍ਹਾਂ ਨੇ ਪੀ. ਐੱਮ. ਓ. ਇੰਡੀਆ, ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿਦੇਸ਼ ਮੰਤਰਾਲਾ ਦਾ ਇਸ ਸਹੂਲਤ ਲਈ ਧੰਨਵਾਦ ਕੀਤਾ ਹੈ।
ਫ਼ੋਟੋ
ਆਸਟ੍ਰੇਲੀਆਈ ਹਾਈ ਕਮਿਸ਼ਨ, ਇੰਡੀਆ ਨੇ ਇੱਕ ਵੀਡੀਓ ਨਾਲ ਟਵੀਟ ਕੀਤਾ ਹੈ। ਉਨ੍ਹਾਂ ਨੇ ਪੀ. ਐੱਮ. ਓ. ਇੰਡੀਆ, ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿਦੇਸ਼ ਮੰਤਰਾਲਾ ਦਾ ਇਸ ਸਹੂਲਤ ਲਈ ਧੰਨਵਾਦ ਕੀਤਾ ਹੈ। ਇਨ੍ਹਾਂ 444 ਲੋਕਾਂ 'ਚੋਂ 430 ਆਸਟ੍ਰੇਲੀਆਈ ਨਾਗਰਿਕ, ਸਥਾਨਕ ਵਾਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਸਨ, ਜਦਕਿ 14 ਨਿਊਜ਼ੀਲੈਂਡ ਦੇ ਨਾਗਰਿਕ ਸਨ।
ਦੱਸਣਯੋਗ ਹੈ ਕਿ ਸੁਰੱਖਿਆ ਦੇ ਲਿਹਾਜ ਨਾਲ ਭਾਰਤ ਨੇ ਪਿਛਲੇ ਮਹੀਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ।