ਪੰਜਾਬ

punjab

ETV Bharat / international

ਵੁਹਾਨ: 10 ਦਿਨਾਂ ਅੰਦਰ ਹੋਵੇਗੀ 1 ਕਰੋੜ 11 ਲੱਖ ਲੋਕਾਂ ਦੀ ਕੋਵਿਡ ਜਾਂਚ - Wuhan

ਚੀਨ ਦਾ ਵੁਹਾਨ ਸ਼ਹਿਰ, ਜਿੱਥੋਂ ਖ਼ਤਰਨਾਕ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ, ਨੇ 10 ਦਿਨਾਂ ਅੰਦਰ ਪੂਰੀ ਆਬਾਦੀ ਦੀ ਕੋਰੋਨਾ ਜਾਂਚ ਕਰਨ ਦੀ ਯੋਜਨਾ ਬਣਾਈ ਹੈ।

Wuhan draws up plans to test all 11mn residents
ਵੁਹਾਨ: 10 ਦਿਨਾਂ ਅੰਦਰ ਹੋਵੇਗੀ 1 ਕਰੋੜ 10 ਲੱਖ ਲੋਕਾਂ ਦੀ ਕੋਵਿਡ ਜਾਂਚ

By

Published : May 12, 2020, 8:30 PM IST

ਵੁਹਾਨ: ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ, ਜਿੱਥੇ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ, ਸ਼ਹਿਰ ਦੀ ਸਮੁੱਚੀ ਅਬਾਦੀ 1 ਕਰੋੜ 11 ਲੱਖ ਲੋਕਾਂ ਦੀ ਕੋਰੋਨਾ ਜਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਗਲਵਾਰ ਨੂੰ ਸਥਾਨਕ ਮੀਡੀਆ ਨੇ ਇਸ ਦਾ ਖੁਲਾਸਾ ਕੀਤਾ।

ਮੀਡੀਆ ਰਿਪੋਰਟ ਨੇ ਇੱਕ ਸਰਕਾਰੀ ਦਸਤਾਵੇਜ਼ ਦੇ ਹਵਾਲੇ ਨਾਲ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਮੰਗਲਵਾਰ ਦੁਪਹਿਰ ਤੱਕ 10 ਦਿਨਾਂ ਦੀ ਟੈਸਟਿੰਗ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ। ਇਸ ਮੁਤਾਬਕ ਹਰੇਕ ਜ਼ਿਲ੍ਹਾ ਆਪਣੀ ਆਬਾਦੀ ਦੀ ਗਿਣਤੀ ਦੇ ਅਧਾਰ 'ਤੇ ਆਪਣੀ ਯੋਜਨਾ ਬਣਾ ਕੇ ਲਿਆਉਣ ਲਈ ਜ਼ਿੰਮੇਵਾਰ ਹੈ।

ਦਸਤਾਵੇਜ਼, ਜੋ ਕਿ '10 ਡੇਅ ਬੈਟਲ' (10 ਦਿਨਾਂ ਦੀ ਲੜਾਈ) ਵਜੋਂ ਟੈਸਟ ਯੋਜਨਾ ਨੂੰ ਦਰਸਾਉਂਦਾ ਹੈ, ਇਹ ਵੀ ਕਹਿੰਦਾ ਹੈ ਕਿ ਬਜ਼ੁਰਗ ਲੋਕਾਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਸਰਕਾਰੀ ਸਿਹਤ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਪੂਰੇ ਸ਼ਹਿਰ ਦੀ ਕੋਵਿਡ-19 ਜਾਂਚ ਕਰਨਾ ਅਸੰਭਵ ਅਤੇ ਮਹਿੰਗਾ ਹੋਵੇਗਾ।

ਦੂਜੇ ਪਾਸੇ ਵੁਹਾਨ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਹਿਰ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਲਗਭਗ 30 ਤੋਂ 50 ਲੱਖ ਤੋਂ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਹ 10 ਦਿਨਾਂ ਦੀ ਮਿਆਦ ਵਿੱਚ ਬਾਕੀ ਰਹਿੰਦੇ 60 ਤੋਂ 80 ਲੱਖ ਲੋਕਾਂ ਦੀ ਜਾਂਚ ਕਰਨ ਵਿੱਚ ਸਮਰੱਥ ਹੈ।

ABOUT THE AUTHOR

...view details