ਪੰਜਾਬ

punjab

World Cup 2019: ਇੰਗਲੈਂਡ ਪਹਿਲੀ ਵਾਰ ਜਿੱਤਿਆ ਵਰਲਡ ਕੱਪ, ਸੁਪਰ ਓਵਰ 'ਚ ਨਿਊਜ਼ੀਲੈਂਡ ਨੂੰ ਮਿਲੀ ਹਾਰ

By

Published : Jul 15, 2019, 6:32 AM IST

ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿੱਚ ਮਾਤ ਦਿੰਦੇ ਹੋਏ ਵਰਲਡ ਕੱਪ ਆਪਣੇ ਨਾਂਅ ਕਰ ਲਿਆ ਹੈ। ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਮੈਚ ਬੇਹਦ ਰੋਮਾਂਚਕ ਰਿਹਾ ਅਤੇ ਫਾਈਨਲ ਮੁਕਾਬਲਾ ਸੁਪਰ ਓਵਰ ਉੱਤੇ ਜਾ ਕੇ ਖ਼ਤਮ ਹੋਇਆ।

ਇੰਗਲੈਂਡ ਨੇ ਜਿੱਤਿਆ ਵਰਲਡ ਕੱਪ 2019

ਲੰਡਨ : ਵਰਲਡ ਕੱਪ 2019 ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਕਰਾਰੀ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ। ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਵਿੱਚ ਜਿੱਤ ਹਾਸਲ ਕੀਤੀ ਹੈ।

50 ਓਵਰਾਂ 'ਚ 241 ਰਨ 'ਤੇ ਆਲ ਆਉਟ :

ਇੰਗਲੈਂਡ ਨੇ ਨਿਊਜ਼ੀਲੈਂਡ ਦੇ ਟੀਚੇ ਨੂੰ ਪੂਰਾ ਕਰਦੇ ਹੋਏ 50 ਓਵਰਾਂ ਵਿੱਚ 241 ਰਨ ਪੂਰੇ ਕੀਤੇ। ਇੰਗਲੈਂਡ ਨੂੰ ਓਵਰ 6 ਗੇਂਦਾਂ 'ਚ 15 ਦੌੜਾਂ ਦੀ ਲੋੜ ਸੀ ਪਰ ਪੂਰੇ ਇੰਗਲੈਂਡ ਦੀ ਟੀਮ 14 ਦੌੜਾਂ ਬਣਾਉਣ ਤੋਂ ਬਾਅਦ ਮੈਚ ਤੋਂ ਬਾਹਰ ਹੋ ਗਈ। ਜਿਸ ਤੋਂ ਬਾਅਦ ਮੈਚ ਡਰਾਅ ਹੋ ਗਿਆ।

ਇੰਗਲੈਂਡ ਬਣਿਆ ਵਰਲਡ ਕੱਪ ਜਿੱਤਣ ਵਾਲਾ ਛੇਵਾਂ ਦੇਸ਼ :

ਇੰਗਲੈਂਡ ਕ੍ਰਿਕਟ ਵਰਲਡ ਕੱਪ ਜਿੱਤਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ,ਭਾਰਤ ,ਆਸਟ੍ਰੇਲੀਆ,ਪਾਕਿਸਤਾਨ ਅਤੇ ਸ਼੍ਰੀਲੰਕਾ ਨੇ ਵਰਲਡ ਕੱਪ ਵਿੱਚ ਜਿੱਤ ਹਾਸਲ ਕੀਤੀ ਹੈ। ਨਿਊਜ਼ੀਲੈਂਡ ਦੀ ਟੀਮ ਨੂੰ ਲਗਾਤਾਰ ਦੂਜੇ ਫਾਈਨਲਸ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਪਿਛਲੀ ਵਾਰ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਮਾਤ ਦਿੱਤੀ ਸੀ। ਬੈਨ ਸਟੋਕਸ ਅਤੇ ਜੋਸ ਬਟਲਰ ਦੀ ਸਾਂਝੇਦਾਰੀ ਇੰਗਲੈਂਡ ਨੂੰ ਵਰਲਡ ਕੱਪ ਜਿੱਤਾਉਣ ਵਿੱਚ ਕਾਮਯਾਬ ਰਹੀ।

ABOUT THE AUTHOR

...view details