ਨਵੀਂ ਦਿੱਲੀ: ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਉੱਤੇ ਗੱਲਬਾਤ ਕਰਨ ਲਈ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਫ਼ੈਸਲਾ ਕੀਤਾ ਹੈ। ਪੀਐਮ ਮੋਦੀ ਨੇ ਇੱਕ ਪ੍ਰਸਤਾਵ ਦਿੰਦੇ ਹੋਏ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦੇਸ਼ਾਂ ਨਾਲ ਮਹਾਂਮਾਰੀ ਤੋਂ ਨਜਿੱਠਣ ਲਈ ਚਰਚਾ ਕਰਨ ਲਈ ਇੱਕ ਵੀਡੀਓ ਕਾਂਨਫਰੰਸ ਲਈ ਕਿਹਾ ਹੈ।
ਜਿਸ ਤੋਂ ਬਾਅਦ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਇਸ ਵੀਡੀਓ ਕਾਂਨਫਰੰਸ ਦਾ ਹਿੱਸਾ ਬਣਨਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਆਇਸ਼ਾ ਫਾਰੂਕੀ ਨੇ ਸ਼ੁੱਕਰਵਾਰ ਨੂੰ ਟੱਵੀਟ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ: ਜ਼ਫਰ ਮਿਰਜ਼ਾ ਇਸ ਵੀਡੀਓ ਕਾਂਨਫਰੰਸ ਦਾ ਹਿੱਸਾ ਬਣਨਗੇ।