ਵਾਸ਼ਿਗਟਨ: ਈ-ਕਾਮਰਜ਼ ਕੰਪਨੀ ਵਾਲਮਾਰਟ ਯੂਐੱਸ ਸਿਕਊਰਿਟੀ, ਐਕਸਚੇਂਜ ਕਮਿਸ਼ਨ ਦੇ ਨਾਲ ਅਮਰੀਕਾ ਦੇ ਡਿਪਾਰਟਮੈਂਟ ਆਫ਼ ਜਸਟਿਸ ਨੂੰ ਲਗਭਗ 1964 ਕਰੋੜ ਰੁਪਏ ਦਾ ਜ਼ੁਰਮਾਨਾ ਦੇਣ ਲਈ ਤਿਆਰ ਹੋ ਗਈ ਹੈ। 1002 ਕਰੋੜ ਰੁਪਏ ਐੱਸਈਸੀ ਤੇ 960 ਕਰੋੜ ਰੁਪਏ ਦਾ ਭੁਗਤਾਨ ਡਿਪਾਰਟਮੈਂਟ ਆਫ਼ ਜਸਟਿਸ ਨੂੰ ਦਿੱਤਾ ਜਾਵੇਗਾ, ਤਾਂ ਕਿ ਕੰਪਨੀ ਨੂੰ ਅਪਰਾਧਿਕ ਦੋਸ਼ਾਂ ਤੋਂ ਛੋਟ ਮਿਲ ਸਕੇ।
ਵਾਲਮਾਰਟ 'ਤੇ ਐੱਫ਼ਸੀਪੀਏ ਦੇ ਉਲੰਘਣਾ ਕਰਨ ਦਾ ਦੋਸ਼
ਐੱਸਈਸੀ ਨੇ ਵਾਲਮਾਰਟ 'ਤੇ ਐੱਫ਼ਸੀਪੀਏ ਦੀ ਉਲੰਘਣਾ ਕਰਨ ਦਾ ਦੋਸ਼ ਲੱਗਿਆ ਸੀ। ਜਾਂਚ ਦੌਰਾਨ ਕੰਪਨੀ ਨੇ ਆਪਣੀ ਗ਼ਲਤੀ ਮੰਨ ਲਈ ਸੀ। ਐੱਸਈਸੀ ਨੇ ਆਪਣੀ ਜਾਂਚ ਰਿਪੋਰਟ ਵਿੱਚ ਕਿਹਾ ਸੀ ਕਿ ਰਿਟੇਲ ਕੰਪਨੀ ਨੇ ਭਾਰਤ, ਚੀਨ, ਬ੍ਰਾਜ਼ੀਲ ਤੇ ਮੈਕਸਿਕੋ ਵਿੱਚ ਕਾਰੋਬਾਰ ਦੌਰਾਨ ਐਫ਼ਸੀਪੀਏ ਐਕਟ ਦੀ ਉਲੰਘਣਾ ਕੀਤੀ ਸੀ।