ਨਵੀਂ ਦਿੱਲੀ:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਪਣੇ ਦੋਸਤ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਦਿੱਤਾ। ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਇਮਰਾਨ ਖ਼ਾਨ ਇਕ ਬੱਸ ਵਿੱਚ ਨਵਜੋਤ ਸਿੱਧੂ ਦਾ ਇੰਤਜਾਰ ਕਰਦੇ ਨਜ਼ਰ ਆਏ। ਇਮਰਾਨ ਖ਼ਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਮਰਾਨ ਖ਼ਾਨ ਇਸ ਵੀਡੀਓ ਵਿੱਚ ਬੱਸ ਵਿੱਚ ਮੌਜੂਦ ਲੋਕਾਂ ਨੂੰ ਇਹ ਵੀ ਪੁੱਛਦੇ ਨਜ਼ਰ ਆਏ ਕਿ "ਸਾਡਾ ਸਿੱਧੂ ਕਿੱਧਰ" ਹੈ।
ਦੱਸ ਦੇਈਏ ਕਿ ਇਮਰਾਨ ਖ਼ਾਨ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਥਾਨ ਤੱਕ ਜਾਣ ਵਾਲੀ ਬੱਸ ਵਿਚ ਸਵਾਰ ਸਨ। ਇਸ ਦੌਰਾਨ ਇਮਰਾਨ ਖ਼ਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ "ਸਾਡਾ ਸਿੱਧੂ ਕਿੱਧਰ ਹੈ, ਮੈ ਕਿਹਾ ਸਾਡਾ ਸਿੱਧੂ।" ਇਸ 'ਤੇ ਬੱਸ ਵਿੱਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਂ ਸਿੱਧੂ ਆ ਗਏ ਹਨ।