ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਐਤਵਾਰ ਨੂੰ ਉੱਤਰ ਤੇ ਦੱਖਣ ਕੋਰੀਆ ਨੂੰ ਵੱਖ ਕਰਨ ਵਾਲੇ ਸਰਹੱਦੀ, ਗ਼ੈਰਫ਼ੌਜੀ ਖੇਤਰ (ਡੀਐੱਮਜੈਡ) 'ਚ ਮੁਲਾਕਾਤ ਕੀਤੀ ਤੇ ਹੱਥ ਮਿਲਾਇਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਜੋਂਗ ਉਨ ਨਾਲ ਕੀਤੀ ਮੁਲਾਕਾਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ-ਉਨ ਨਾਲ ਮੁਲਾਕਾਤ ਕੀਤੀ। ਟਰੰਪ ਕਿਮ ਜੋਂਗ ਉਨ ਨੂੰ ਗੈਰਫ਼ੌਜੀ ਖੇਤਰ ਵਿੱਚ ਮਿਲਣ ਵਾਲੇ ਪਹਿਲੀ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।
ਦੋਹਾਂ ਆਗੂਆਂ ਵਿਚਕਾਰ ਇਹ ਤੀਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ਵਿੱਚ ਸਿੰਗਾਪੁਰ 'ਚ ਇਤਿਹਾਸਿਕ ਬੈਠਕ ਦੋਵੇਂ ਆਹਮਣੇ-ਸਾਹਮਣੇ ਹੋਏ ਜਿਸ ਤੋਂ ਬਾਅਦ 2019 ਫਰਵਰੀ ਵਿੱਚ ਵਿਅਤਨਾਮ ਦੇ ਹਨੋਈ ਵਿੱਚ ਦੋਹਾਂ ਨੇ ਮੁਲਾਕਾਤ ਕੀਤੀ ਸੀ।
ਟਰੰਪ ਨੇ ਇਸ ਸਬੰਧੀ ਕੱਲ੍ਹ ਟਵੀਟਰ 'ਤੇ ਜਾਣਕਾਰੀ ਸਾਂਝੀ ਕੀਤੀ ਸੀ। ਟਰੰਪ ਤੇ ਕਿਮ ਕੋਰੀਆਈ ਟਾਪੂ ਵਿੱਚ ਪ੍ਰਮਾਣੂ ਦੇ ਖ਼ਾਤਮੇ ਦੇ ਮੁੱਦੇ 'ਤੇ ਗੱਲਬਾਤ ਕਰ ਚੁੱਕੇ ਹਨ।
ਦੱਸ ਦਈਏ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੂੰ ਗ਼ੈਰਫ਼ੌਜੀ ਖ਼ੇਤਰ ਵਿੱਚ ਇਤਿਹਾਸਿਕ ਮੁਲਾਕਾਤ ਕਰਨ ਦੇ ਲਈ ਸੱਦਾ ਦਿੱਤਾ ਤੇ ਕਿਹਾ ਸਰਹੱਦ 'ਤੇ ਆਉਣ 'ਚ 'ਕੋਈ ਦਿਕੱਤ' ਨਹੀਂ ਹੈ।