ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਉਸ ਦੇ ਕਲਾਸ ਦੇ ਵਿਦਿਆਰਥੀ ਅਤੇ ਉਸ ਦੇ ਤਿੰਨ ਦੋਸਤਾਂ ਨੇ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਕੀਤਾ।
ਫੈਸਲਾਬਾਦ ਦੇ ਸਰਕਾਰੀ ਕਾਲਜ (ਜੀ.ਸੀ.) ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਵੱਲੋਂ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ 23 ਅਕਤੂਬਰ ਨੂੰ ਸ਼ਾਹਿਦ ਅਲੀ ਨਾਂਅ ਤੇ ਉਸ ਦੇ ਕਲਾਸਮੇਟ ਨੇ ਉਸ ਨੂੰ ਪੈਗੰਬਰ ਮੁਹੰਮਦ ਦੀ ਵਰ੍ਹੇਗੰਢ ਮੌਕੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੀ ਦੂਰੀ 'ਤੇ ਆਪਣੇ ਪਿੰਡ ਚਿਨੀਯਟ ਜਾਣ ਲਈ ਕਿਹਾ।