ਕਾਬਲ:ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਦੁਆਰੇ ਕਬਜਾ ਕੀਤੇ ਜਾਣ ਤੋਂ ਬਾਅਦ ਤਾਲਿਬਾਨੀ ਨੇਤਾ ਮੁੱਲਾਂ ਬਰਾਦਰ (Mullah Baradar)ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਮਾਰਟਿਨ ਗਰੀਫਿਥਸ (Martin Griffiths) ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਮਾਰਟਿਨ ਗਰੀਫਿਥਸ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਮਾਨਵੀ ਸਹਾਇਤਾ ਦੇਣ ਲਈ ਸੰਯੁਕਤ ਰਾਸ਼ਟਰ ਦੀ ਪ੍ਰਤਿਬਧਤਾ ਦੀ ਪੁਸ਼ਟੀ ਕੀਤੀ।
ਗਰਿਫਿਥਸ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਮੈਂ ਤਾਲਿਬਾਨ ਦੇ ਅਗਵਾਈ ਨਾਲ ਅਫਗਾਨਿਸਤਾਨ ਵਿੱਚ ਲੱਖਾਂ ਜਰੂਰਤਮੰਦਾਂ ਨੂੰ ਨਿਰਪੱਖ ਮਾਨਵੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਸੰਯੁਕਤ ਰਾਸ਼ਟਰ ਦੀ ਪ੍ਰਤਿਬਧਤਾ ਦੀ ਪੁਸ਼ਟੀ ਕਰਨ ਲਈ ਮਿਲਿਆ ਸੀ। ਗਰਿਫਿਥਸ ਨੇ ਸਹਾਇਤਾ ਪ੍ਰਦਾਨ ਕਰਨ ਵਿੱਚ ਔਰਤਾਂ ਦੀ ਮਹੱਤਵਪੂਰਣ ਭੂਮਿਕਾ ਉੱਤੇ ਜ਼ੋਰ ਦਿੱਤਾ ਅਤੇ ਸਾਰੇ ਪੱਖਾਂ ਤੋਂ ਉਨ੍ਹਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਕਲਿਆਣ ਨੂੰ ਸੁਨਿਸਚਿਤ ਕਰਨ ਦਾ ਐਲਾਨ ਕੀਤਾ।