ਇਸਲਾਮਾਬਾਦ: ਸੰਯੁਕਤ ਅਰਬ ਅਮੀਰਾਤ ਪਾਕਿਸਤਾਨ ਅਤੇ 11 ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਅਗਲੇ ਹੁਕਮਾਂ ਤਕ ਵੀਜ਼ਾ ਜਾਰੀ ਨਹੀਂ ਕਰੇਗਾ।
ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਦਫ਼ਤਰ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦਫ਼ਤਰ ਨੇ ਕਿਹਾ ਕਿ ਯੂਏਈ ਦਾ ਇਹ ਫ਼ੈਸਲਾ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਲਿਆ ਗਿਆ ਹੈ।
ਵਿਦੇਸ਼ੀ ਮਾਮਲਿਆਂ ਦੇ ਦਫ਼ਤਰ ਦੇ ਜਹੀਦ ਹਫੀਜ਼ ਚੌਧਰੀ ਨੇ ਕਿਹਾ ਕਿ ਯੂਏਈ ਨੇ ਪਾਕਿਸਤਾਨ ਸਣੇ 12 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀਜ਼ਾ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਪਾਕਿਸਤਾਨ ਦੇ ਨਾਲ ਯੂਏਈ ਨੇ ਤੁਰਕੀ, ਯਮਨ, ਸੀਰੀਆ, ਇਰਾਕ, ਸੋਮਾਲਿਯਾ, ਲੀਬਿਯਾ, ਕੇਨਯਾ ਅਤੇ ਅਫਗਾਨੀਸਤਾਨ ਤੋਂ ਆਉਣ ਵਾਲਿਆਂ ਲਈ ਵੀਜ਼ੇ 'ਤੇ ਰੋਕ ਲਾ ਦਿੱਤੀ ਹੈ।
ਪਾਕਿਸਤਾਨ 'ਚ ਕੁੱਲ 363,380 ਲੋਕ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ 'ਚੋਂ 30 ਹਜ਼ਾਰ ਤੋਂ ਵੱਧ ਲੋਕ ਇਲਾਜ ਅਧੀਨ ਹਨ, ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।