ਨਵੀਂ ਦਿੱਲੀ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਮੁਜ਼ੱਫਰਾਬਾਦ ਵਿੱਚ ਪੁਲਿਸ ਵੱਲੋਂ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਲਾਠੀਚਾਰਜ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ।
ਪਾਕਿਸਤਾਨ: POK ਦੇ ਮੁਜ਼ੱਫਰਾਬਾਦ 'ਚ ਪੁਲਿਸ ਨੇ ਕੀਤਾ ਲਾਠੀਚਾਰਜ, 2 ਲੋਕਾਂ ਦੀ ਮੌਤ, ਕਈ ਜ਼ਖਮੀ - pakistan news in punjabi
ਪਾਕਿਸਤਾਨ ਦੇ ਮੁਜ਼ੱਫਰਾਬਾਦ ਵਿੱਚ ਪੁਲਿਸ ਵੱਲੋਂ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ ਹੈ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ।
![ਪਾਕਿਸਤਾਨ: POK ਦੇ ਮੁਜ਼ੱਫਰਾਬਾਦ 'ਚ ਪੁਲਿਸ ਨੇ ਕੀਤਾ ਲਾਠੀਚਾਰਜ, 2 ਲੋਕਾਂ ਦੀ ਮੌਤ, ਕਈ ਜ਼ਖਮੀ](https://etvbharatimages.akamaized.net/etvbharat/prod-images/768-512-4836379-thumbnail-3x2-pak.jpg)
ਫ਼ੋਟੋ
ਮੁਜ਼ੱਫਰਾਬਾਦ ਵਿੱਚ ਆਲ ਇੰਡੀਪੈਂਡੈਂਸ ਪਾਰਟੀ ਅਲਾਇੰਸ ਦੇ ਬੈਨਰ ਹੇਠ ਕਈ ਰਾਜਨੀਤਿਕ ਪਾਰਟੀਆਂ ਇਥੇ ਇੱਕ ਰੈਲੀ ਕਰ ਰਹੀਆਂ ਸਨ। ਇਸ ਦੌਰਾਨ ਪੁਲਿਸ ਨੇ ਭੀੜ ਉੱਤੇ ਲਾਠੀਚਾਰਜ ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ।
ਇਹ ਵੀ ਪੜੋ- ਕੈਨੇਡਾ ਚੋਣਾਂ: 157 ਸੀਟਾਂ 'ਤੇ ਜਿੱਤ ਹਾਸਲ, ਜਸਟਿਨ ਟਰੂਡੋ ਮੁੜ ਬਣਾਉਣਗੇ ਸਰਕਾਰ