ਪੰਜਾਬ

punjab

ETV Bharat / international

ਬੋਸਟਨ ਦੇ ਦੋ ਹਸਪਤਾਲਾਂ ਨੇ ਕੋਰੋਨਾ ਵਾਇਰਸ ਪੀੜਤ ਦੀ ਕੀਤੀ ਜਾਂਚ - Beth Israel Decons Medical Center

ਪੂਰੀ ਦੁਨੀਆ ਜਿੱਥੇ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ ਉੱਥੇ ਹੀ ਇਸ ਸਥਿਤੀ ਵਿੱਚ, ਬੋਸਟਨ ਦੇ ਦੋ ਹਸਪਤਾਲ ਮੈਸੇਚਿਉਸੇਟਸ ਜਨਰਲ ਹਸਪਤਾਲ (ਐਮਜੀਐਚ) ਅਤੇ ਬੈਥ ਇਜ਼ਰਾਈਲ ਡੀਕੋਂਸ ਮੈਡੀਕਲ ਸੈਂਟਰ ਦੇ ਡਾਕਟਰਾਂ ਨੇ ਜਾਂਚ ਕੀਤੀ ਹੈ।

ਫ਼ੋਟੋ
ਫ਼ੋਟੋ

By

Published : May 9, 2020, 9:41 PM IST

ਵਾਸ਼ਿੰਗਟਨ: ਪੂਰੀ ਦੁਨੀਆ ਜਿੱਥੇ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ ਉੱਥੇ ਹੀ ਇਸ ਸਥਿਤੀ ਵਿੱਚ, ਬੋਸਟਨ ਦੇ ਦੋ ਹਸਪਤਾਲ ਮੈਸੇਚਿਉਸੇਟਸ ਜਨਰਲ ਹਸਪਤਾਲ (ਐਮਜੀਐਚ) ਅਤੇ ਬੈਥ ਇਜ਼ਰਾਈਲ ਡੀਕੋਂਸ ਮੈਡੀਕਲ ਸੈਂਟਰ ਦੇ ਡਾਕਟਰਾਂ ਨੇ ਕੋਰੋਨਾ ਮਰੀਜ਼ਾਂ ਦਾ ਟੈਸਟ ਕੀਤਾ। ਇਸ ਟੈਸਟ 'ਚ ਦੇਖਿਆ ਕਿ ਜਦ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਨੂੰ ਆਈਸੀਯੂ ਦੇ ਵੈਂਟੀਲੇਟਰ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਦਾ ਸਹੀ ਦਿਸ਼ਾ ਨਿਰਦੇਸ਼ਾਂ ਨਾਲ ਇਲਾਜ ਹੋਣ 'ਤੇ ਹੀ ਮਰੀਜ਼ ਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਹੁੰਦਾ ਹੈ। ਇਹ ਵੀ ਪਤਾ ਲੱਗਾ ਕਿ ਗੰਭੀਰ ਰੂਪ ਵਿੱਚ ਹੀ ਬਿਮਾਰ ਕੋਰੋਨਾ ਮਰੀਜ਼ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ।

ਦੁਨੀਆ ਭਰ ਦੇ ਵੱਖ-ਵੱਖ ਹਸਪਤਾਲਾਂ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਆਪਣੇ ਤਜ਼ਰਬੇ ਸਾਂਝੇ ਕੀਤੇ ਜਾਂਦੇ ਹਨ, ਪਰ ਹਰ ਵਾਰ ਸਾਂਝਾ ਕੀਤਾ ਗਿਆ ਵੇਰਵਾ ਇਲਾਜ ਵਿੱਚ ਪ੍ਰਭਾਵਸ਼ਾਲੀ ਸਿੱਧ ਨਹੀਂ ਹੁੰਦਾ ਕਈ ਵਾਰ ਉਸ ਦਾ ਨੁਕਸਾਨ ਵੀ ਹੁੰਦਾ ਹੈ।

ਕੋਰੋਨਾ ਮਹਾਂਮਾਰੀ ਬਾਰੇ ਵਧੇਰੇ ਭਰੋਸੇਮੰਦ ਜਾਣਕਾਰੀ ਦੇਣ ਲਈ ਸੀ। ਕੋਰੀ ਹਾਰਡਿਨ ਦੀ ਅਗਵਾਈ ਵਾਲੀ ਟੀਮ ਅਤੇ ਹਾਰਵਰਡ ਮੈਡੀਕਲ ਸਕੂਲ ਦੇ ਇੱਕ ਸਹਾਇਕ ਪ੍ਰੋਫੈਸਰ ਨੇ 66 ਕੋਰੋਨਾ ਮਰੀਜ਼ਾਂ ਨੂੰ ਜਾਂਚਿਆ ਤੇ ਉਨ੍ਹਾਂ ਦੀਆਂ ਵੈਂਟੀਲੇਟਰਾਂ 'ਤੇ ਹੋ ਰਹੀ ਪ੍ਰਤੀਕਿਰਿਆਵਾਂ ਨੂੰ ਧਿਆਨ ਨਾਲ ਦੇਖਿਆ।

ਇਸ ਖੋਜ ਤੋਂ ਪਤਾ ਲੱਗਾ ਕਿ ਕੋਰੋਨਾ ਦੇ ਜ਼ਿਆਦਾਤਰ ਮਾਮਲਿਆਂ ਨੂੰ ਗੰਭੀਰ ਸਾਹ ਪ੍ਰੇਸ਼ਾਨੀ ਸਿੰਡਰੋਮ (ਏਆਰਡੀਐਸ) ਕਿਹਾ ਜਾਂਦਾ ਹੈ। ਏਆਰਡੀਐਸ ਇੱਕ ਸਿੰਡਰੋਮ ਹੈ ਜਿਸ ਵਿੱਚ ਫੇਫੜਿਆਂ ਦੀ ਇੱਕ ਖ਼ਤਰਨਾਕ ਸਥਿਤੀ ਪੈਦਾ ਹੁੰਦੀ ਹੈ ਜਿਸ ਦੀ ਵਿਆਪਕ ਸ਼੍ਰੇਣੀ ਹੋ ਸਕਦੀ ਹੈ।

ਡਾ. ਹਾਰਡਿਨ ਨੇ ਕਿਹਾ, 'ਇਸ ਖੋਜ 'ਚ ਇਹ ਚੰਗੀ ਖ਼ਬਰ ਹੈ ਕਿ ਅਸੀਂ 50 ਸਾਲਾਂ ਤੋਂ ਵੱਧ ਸਮੇਂ ਤੋਂ ਏਆਰਡੀਐਸ ਦਾ ਅਧਿਐਨ ਕਰ ਰਹੇ ਹਾਂ ਅਤੇ ਇਸ ਦੇ ਇਲਾਜ ਸਾਡੇ ਕੋਲ ਸਬੂਤ ਦੇ ਨਾਲ ਕਰਨ ਲਈ ਕੁੱਝ ਪ੍ਰਭਾਵਸ਼ਾਲੀ ਉਪਚਾਰ ਵੀ ਹਨ ਜੋ ਇਸ ਦੇ ਇਲਾਜ ਲਈ ਮਦਦਗਾਰ ਸਾਬਿਤ ਹੋਣਗੇ।

ABOUT THE AUTHOR

...view details