ਪੰਜਾਬ

punjab

ETV Bharat / international

Twitter ਨੇ Amrullah Saleh ਦਾ ਅਧਿਕਾਰਿਕ ਅਕਾਉਂਟ ਕੀਤਾ ਸਸਪੈਂਡ

ਟਵੀਟਰ ਨੇ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਦਾ ਅਧਿਕਾਰਿਕ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ।

Twitter ਨੇ Amrullah Saleh ਦਾ ਅਧਿਕਾਰਿਕ ਅਕਾਉਂਟ ਕੀਤਾ ਸਸਪੈਂਡ
Twitter ਨੇ Amrullah Saleh ਦਾ ਅਧਿਕਾਰਿਕ ਅਕਾਉਂਟ ਕੀਤਾ ਸਸਪੈਂਡ

By

Published : Aug 19, 2021, 5:35 PM IST

ਕਾਬੁਲ: ਟਵੀਟਰ ਨੇ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਦਾ ਅਧਿਕਾਰਿਕ ਅਕਾਉਂਟ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟਵੀਟਰ ਨੇ ਅਮਰੁੱਲਾ ਸਾਲੇਹ ਦੇ ਦਫਤਰ ਨਾਲ ਜੁੜੇ ਹੋਰ ਸਾਰੇ ਖਾਤਿਆਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਅਮਰੁੱਲਾ ਸਾਲੇਹ ਨੇ ਖੁਦ ਨੂੰ ਅਫਗਾਨਿਸਤਾਨ ਦਾ ਰਾਸ਼ਟਰਪਤੀ ਐਲਾਨਿਆ ਸੀ। ਅਮਰੁੱਲਾ ਸਾਲੇਹ ਨੇ ਟਵੀਟ ਕਰ ਲਿਖਿਆ ਸੀ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਮੁਤਾਬਿਕ ਰਾਸ਼ਟਰਪਤੀ ਦੀ ਗੈਰਹਾਜਿਰੀ, ਪਲਾਇਨ ਅਸਤੀਫਾ ਜਾਂ ਮੌਤ ’ਚ ਉਪਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦਾ ਹੈ। ਮੈ ਮੌਜੂਦਾ ’ਚ ਆਪਣੇ ਦੇਸ਼ ਦੇ ਅੰਦਰ ਹਾਂ ਅਤੇ ਮੈਂ ਇੱਕ ਜਾਇਜ਼ ਨਿਗਰਾਨ ਪ੍ਰਧਾਨ ਹਾਂ। ਮੈਂ ਆਮ ਸਹਿਮਤੀ ਅਤੇ ਸਾਰੇ ਨੇਤਾਵਾਂ ਤੋਂ ਉਨ੍ਹਾਂ ਦਾ ਸਮਰਥਨ ਦੇ ਲਈ ਸੰਪਰਕ ਕਰ ਰਿਹਾ ਹਾਂ।

ਐਤਵਾਰ ਨੂੰ ਤਾਲਿਬਾਨ ਦੇ ਕਾਬੁਲ ’ਚ ਕਬਜਾ ਕਰਦੇ ਹੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ ਹਾਲਾਂਕਿ ਕਾਬੁਲ ’ਚ ਰੂਸੀ ਦੂਤਾਵਾਸ ਨੇ ਕਿਹਾ ਸੀ ਕਿ ਗਨੀ ਚਾਰ ਕਾਰਾਂ ਅਤੇ ਨਕਦੀ ਨਾਲ ਭਰੇ ਇੱਕ ਹੈਲੀਕਾਪਟਰ ਦੇ ਨਾਲ ਕਾਬੁਲ ਤੋਂ ਰਵਾਨਾ ਹੋਏ ਸੀ।

ਇਹ ਵੀ ਪੜੋ: ਅਮਰੁੱਲਾ ਸਾਲੇਹ ਦੀ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਨੂੰ ਅਮਰੀਕੀ ਲੀਡਰ ਦਾ ਸਮਰਥਨ

ABOUT THE AUTHOR

...view details