ਪੰਜਾਬ

punjab

ETV Bharat / international

ਪਾਕਿਸਤਾਨ ਵਿੱਚ ਨਹੀਂ ਕੰਮ ਕਰ ਰਿਹਾ ਟਵਿੱਟਰ - ਵਰਚੁਅਲ ਪ੍ਰਾਈਵੇਟ ਨੈਟਵਰਕ

ਪਾਕਿਸਤਾਨ ਵਿੱਚ ਅਣਉਚਿਤ ਕਾਰਨਾਂ ਕਰਕੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਵਰਚੁਅਲ ਪ੍ਰਾਈਵੇਟ ਨੈਟਵਰਕ(ਵੀਪੀਐਨ) ਦੀ ਵਰਤੋਂ ਨਾਲ ਉਪਯੋਗਕਰਤਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਚਲਾ ਰਹੇ ਹਨ।

twitter down in pakistan
twitter down in pakistan

By

Published : May 18, 2020, 8:50 AM IST

ਇਸਲਾਮਾਬਾਦ: ਪਾਕਿਸਤਾਨ ਵਿੱਚ ਅਣਉਚਿਤ ਕਾਰਨਾਂ ਕਰਕੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਵਰਚੁਅਲ ਪ੍ਰਾਈਵੇਟ ਨੈਟਵਰਕ(ਵੀਪੀਐਨ) ਦੀ ਵਰਤੋਂ ਨਾਲ ਉਪਯੋਗਕਰਤਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਚਲਾ ਰਹੇ ਹਨ।

ਵਿਸ਼ਵ ਭਰ ਵਿੱਚ ਰੁਕਾਵਟਾਂ ਅਤੇ ਬੰਦ ਨੂੰ ਟਰੈਕ ਕਰਨ ਵਾਲੀ ਇੰਟਰਨੈਟ ਦੀ ਇਕ ਆਬਜ਼ਰਵੇਟਰੀ ਨੇ ਕਿਹਾ ਕਿ ਟਵਿੱਟਰ ਅਤੇ ਪੈਰੀਸਕੋਪ ਦੇ ਬੰਦ ਹੋਣ ਨਾਲ ਕਈ ਨੈੱਟਵਰਕਾਂ 'ਤੇ ਅਸਰ ਪੈਂਦਾ ਹੈ।

ਟਵਿੱਟਰ ਦੇ ਇਕ ਉਪਭੋਗਤਾ ਅੰਮਰ ਰਾਸ਼ਿਦ ਨੇ ਕਿਹਾ, '' ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਟਵਿੱਟਰ ਨੇ ਉਨ੍ਹਾਂ ਲਈ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਹ ਵੀਪੀਐਨ ਰਾਹੀਂ ਇਸਤੇਮਾਲ ਕਰਨਾ ਪਵੇਗਾ। ਮੈਂ ਇਸ ਨੂੰ ਬਿਨ੍ਹਾਂ ਵੀਪੀਐਨ ਤੋਂ ਇਸਤੇਮਾਲ ਕਰ ਰਿਹਾ ਹਾਂ ਪਰ ਇਸ ਨਾਲ ਇਹ ਬਹੁਤ ਹੌਲੀ ਅਤੇ ਮੁਸ਼ਕਿਲ ਨਾਲ ਕੁੱਝ ਵੀ ਲੋਡ ਕਰ ਰਿਹਾ ਹੈ।"

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 47 ਲੱਖ ਤੋਂ ਪਾਰ, 3 ਲੱਖ ਮੌਤਾਂ

ਪਾਕਿਸਤਾਨ ਦੇ ਕੁੱਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਕਾਰਨ ਟਵਿੱਟਰ ਬੰਦ ਹੋਇਆ ਹੈ। ਇਹ ਵੀ ਦੱਸ ਦਈਏ ਕਿ ਟਵਿੱਟਰ ਸਿਰਫ਼ ਪਾਕਿਸਤਾਨ ਵਿੱਚ ਹੀ ਬੰਦ ਹੋਇਆ ਹੈ, ਇਸ ਵਿੱਚ ਪਾਕਿਸਤਾਨ ਸਰਕਾਰ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ।

ABOUT THE AUTHOR

...view details