ਅੰਕਾਰਾ : ਤੁਰਕੀ ਦੇ ਨਿੱਜੀ ਡਾਟਾ ਪ੍ਰੋਟੈਕਸ਼ਨ ਅਥਾਰਿਟੀ ਨੇ ਫ਼ੇਸਬੁੱਕ 'ਤੇ ਡਾਟਾ ਲੀਕ ਮਾਮਲੇ ਵਿੱਚ ਲਗਭਗ 16.5 ਲੱਖ ਤੁਰਕੀ ਲਿਰਾਸ (20 ਲੱਖ 80 ਹਜ਼ਾਰ ਡਾਲਰ) ਦਾ ਜ਼ੁਰਮਾਨਾ ਲਾਇਆ ਹੈ।
ਪਿਛਲੇ ਸਾਲ ਸਤੰਬਰ ਵਿੱਚ ਤੁਰਕੀ ਦੇ ਲਗਭਗ 3 ਲੱਖ ਗਾਹਕ ਡਾਟਾ ਲੀਕ ਨਾਲ ਪ੍ਰਭਾਵਿਤ ਹੋਏ ਸਨ। ਡਾਟਾ ਲੀਕ ਦੇ ਕਾਰਨ ਉਨ੍ਹਾਂ ਦੀਆਂ ਵਿਅਕਤੀਗਤ ਫ਼ੋਟੋਆਂ ਜਾਰੀ ਹੋ ਗਈਆਂ ਸਨ।
ਤੁਰਕੀ ਵਾਚਡਾਗ ਮੁਤਾਬਕ ਬੀਤੀ ਸਤੰਬਰ ਵਿੱਚ 12 ਦਿਨਾਂ ਤਕ ਬਗ ਦੀ ਲਪੇਟ ਵਿੱਚ ਰਹਿਣ ਕਰ ਕੇ ਫ਼ੇਸਬੁੱਕ ਉੱਚਿਤ ਤਕਨੀਕ ਅਤੇ ਪ੍ਰਸ਼ਾਸਨਿਕ ਹਿੱਲੇ ਕਰਨ ਵਿੱਚ ਅਸਫ਼ਲ ਰਿਹਾ ਸੀ।
ਜਾਣਕਾਰੀ ਮੁਤਾਬਕ ਦਸੰਬਰ ਵਿੱਚ ਫ਼ੇਸਬੁੱਕ ਨੇ ਬਿਆਨ ਦਿੱਤਾ ਸੀ ਕਿ ਕੰਪਨੀ ਨੇ 1 ਫ਼ੋਟੋ ਏਪੀਆਈ ਬਗ ਦੀ ਪਹਿਚਾਣ ਕੀਤੀ ਹੈ ਜੋ ਤੀਸਰੇ ਵਿਅਕਤੀ ਨੂੰ ਫ਼ੇਸਬੁੱਕ ਗਾਹਕਾਂ ਦੀਆਂ ਵਿਅਕਤੀਗਤ ਫ਼ੋਟੋਆਂ ਜਾਰੀ ਕਰਨ ਦੀ ਆਗਿਆ ਦੇ ਰਿਹਾ ਹੈ।
ਉਸੇ ਦੌਰਾਨ ਬਗ ਬਾਰੇ ਵਿੱਚ ਫ਼ੇਸਬੁੱਕ ਨੇ ਕਿਹਾ ਸੀ, "876 ਡਿਵੈਲਪਰਾਂ ਵਲੋਂ ਬਣਾਈ ਲਗਭਗ 1,500 ਐਪਸ ਰਾਹੀਆਂ 68 ਲੱਖ ਲੋਕਾਂ ਦੀਆਂ ਨਿੱਜੀ ਤਸਵੀਰਾਂ ਜਾਰੀ ਹੋਈਆਂ ਹਨ।