ਕਰਾਚੀ: ਪਾਕਿਸਤਾਨੀ ਜਹਾਜ਼ ਹਾਦਸੇ ਵਿੱਚ 97 ਲੋਕ ਮਾਰੇ ਗਏ ਹਨ ਅਤੇ 2 ਲੋਕ ਬਚ ਗਏ ਹਨ ਹਨ। ਉਨ੍ਹਾਂ ਦੋਵਾਂ ਨੇ ਦੱਸਿਆ ਜਹਾਜ਼ ਗੜਬੜਾਇਆ ਅਤੇ ਫਿਰ ਪਾਇਲਟ ਇੰਟਰਕੌਮ 'ਤੇ ਚੇਤਾਵਨੀ ਆਈ ਕਿ ਕਿ ਲੈਂਡਿੰਗ ਮੁਸ਼ਕਲ ਹੋ ਸਕਦੀ ਹੈ।
ਕੁਝ ਹੀ ਸਮੇਂ ਬਾਅਦ, ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ ਦੀ ਉਡਾਣ ਕਰਾਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਭੀੜ ਵਾਲੇ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਘੱਟੋ ਘੱਟ 97 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਅਤੇ ਯਾਤਰੀ ਸਵਾਰ ਸਨ। ਜ਼ੁਬੈਰ ਬਚੇ ਹੋਏ ਦੋ ਯਾਤਰੀਆਂ ਵਿਚੋਂ ਇਕ ਹੈ।