ਬੀਜਿੰਗ: ਟਿੱਕ-ਟੌਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਨੇ 23 ਅਗਸਤ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਯੂਐਸ ਦੇ ਸਮੇਂ ਅਨੁਸਾਰ 24 ਅਗਸਤ ਨੂੰ ਅਮਰੀਕੀ ਸਰਕਾਰ ਵਿਰੁੱਧ ਰਸਮੀ ਮੁਕੱਦਮਾ ਚਲਾਏਗੀ।
ਅਮਰੀਕੀ ਸਰਕਾਰ 'ਤੇ ਮੁਕੱਦਮਾ ਚਲਾਏਗੀ ਬਾਈਟ ਡਾਂਸ ਕੰਪਨੀ
ਟਿੱਕ-ਟੌਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਮਰੀਕੀ ਸਰਕਾਰ ਵਿਰੁੱਧ ਰਸਮੀ ਮੁਕੱਦਮਾ ਚਲਾਏਗੀ। 14 ਅਗਸਤ ਨੂੰ ਟਰੰਪ ਨੇ ਇੱਕ ਪ੍ਰਸ਼ਾਸਨਿਕ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਬਾਈਟ ਡਾਂਸ ਨੂੰ 90 ਦਿਨਾਂ ਵਿੱਚ ਅਮਰੀਕਾ ਵਿੱਚ ਟਿੱਕ-ਟੌਕ ਦੇ ਕਾਰੋਬਾਰ ਨੂੰ ਵੇਚਣ ਜਾਂ ਵੱਖ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਾਲ ਵਿੱਚ ਅਸੀਂ ਸੰਜੀਦਗੀ ਨਾਲ ਅਮਰੀਕੀ ਸਰਕਾਰ ਨਾਲ ਉਸ ਦੀ ਸਮੱਸਿਆਵਾਂ ਦੇ ਹੱਲ ਲਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕੀ ਸਰਕਾਰ ਨੇ ਤੱਥਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਸਹੀ ਕਾਨੂੰਨੀ ਪ੍ਰਕਿਰਿਆ ਛੱਡ ਦਿੱਤੀ ਅਤੇ ਵਪਾਰਕ ਕੰਪਨੀਆਂ ਦੀ ਗੱਲਬਾਤ ਵਿੱਚ ਜ਼ਬਰਦਸਤੀ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।
14 ਅਗਸਤ ਨੂੰ ਟਰੰਪ ਨੇ ਇੱਕ ਪ੍ਰਸ਼ਾਸਨਿਕ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਬਾਈਟ ਡਾਂਸ ਨੂੰ 90 ਦਿਨਾਂ ਵਿੱਚ ਅਮਰੀਕਾ ਵਿੱਚ ਟਿੱਕ-ਟੌਕ ਦੇ ਕਾਰੋਬਾਰ ਨੂੰ ਵੇਚਣ ਜਾਂ ਵੱਖ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਬਾਈਟ ਡਾਂਸ ਦੇ ਮੁਤਾਬਕ ਟਿੱਕ-ਟੌਕ ਦੇ ਅਮਰੀਕਾ ਵਿੱਚ 10 ਕਰੋੜ ਤੋਂ ਵੱਧ ਯੂਜ਼ਰਸ, 1500 ਤੋਂ ਵੱਧ ਕਰਮਚਾਰੀ ਅਤੇ ਹਜ਼ਾਰਾਂ ਬਿਜ਼ਨਸ ਪਾਰਟਨਰਸ ਹਨ।