ਇਸਲਾਮਾਬਾਦ: ਪਾਕਿਸਤਾਨ ਦੇ ਉੱਤਰੀ-ਪੱਛਮੀ ਜ਼ਿਲ੍ਹੇ ਉੱਤਰੀ ਵਜੀਰਿਸਤਾਨ 'ਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪਾਕਿਸਤਾਨ 'ਚ ਬੰਬ ਧਮਾਕਾ, 3 ਦੀ ਮੌਤ - 3 personnel killed in pakistan bomb blast
ਪਾਕਿਸਤਾਨ ਦੇ ਉੱਤਰੀ ਵਜੀਰਿਸਤਾਨ 'ਚ ਬੰਬ ਧਮਾਕਾ ਹੋਇਆ ਜਿਸ ਵਿੱਚ 3 ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ 2 ਜ਼ਖ਼ਮੀ ਹਨ।
ਫ਼ਾਈਲ ਫ਼ੋਟੋ।
ਖ਼ਬਰ ਏਜੰਸੀ ਮੁਤਾਬਕ ਇੱਕ ਸਥਾਨਕ ਉਰਦੂ ਟੀਵੀ ਚੈਨਲ ਦੇ ਹਵਾਲੇ ਤੋਂ ਦੱਸਿਆ ਕਿ ਧਮਾਕਾ ਵਜੀਰਿਸਤਾਨ 'ਚ ਤਹਿਸੀਲ ਸ਼ੇਵਾ ਦੇ ਰਾਘਜਈ ਇਲਾਕੇ 'ਚ ਇੱਕ ਚੈੱਕ ਪੋਸਟ 'ਤੇ ਹੋਇਆ। ਉੱਥੇ ਡਿਊਟੀ ਕਰ ਰਹੇ ਸੁਰੱਖਿਆ ਮੁਲਾਜ਼ਮ ਇਸ ਧਮਾਕੇ ਦੀ ਲਪੇਟ 'ਚ ਆ ਗਏ ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਚੈੱਕ ਪੋਸਟ ਕੋਲ ਇੱਕ ਇੰਪ੍ਰੋਵਾਇਜ਼ਡ ਐਕਸਪਲੋਸਵਿਸ ਡਿਵਾਇਜ਼ ਲਗਾਇਆ ਗਿਆ ਸੀ ਅਤੇ ਰਿਮੋਰਟ ਕੰਟਰੋਲ ਡਿਵਾਇਜ਼ ਨਾਲ ਧਮਾਕਾ ਕੀਤਾ ਗਿਆ। ਸੁਰੱਖਿਆ ਬਲ ਅਤੇ ਬਚਾਅ ਦਲ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।