ਪੰਜਾਬ

punjab

ETV Bharat / international

ਹਾਈਵੇ 'ਤੇ ਮਿਲਿਆ ਤਿੰਨ ਅੱਖਾਂ ਵਾਲਾ ਸੱਪ, ਤਸਵੀਰਾਂ ਵਾਇਰਲ - International

ਆਸਟ੍ਰੇਲੀਆ ਦੇ ਉੱਤਰੀ ਇਲਾਕੇ ਵਿੱਚ ਇੱਕ ਹਾਈਵੇ 'ਤੇ ਤਿੰਨ ਅੱਖਾਂ ਵਾਲਾ ਸੱਪ ਦੇਖਿਆ ਗਿਆ ਹੈ। ਨਾਰਦਨ ਟੈਰੀਟਰੀ ਪਾਰਕ ਅਤੇ ਵਾਈਲਡਲਾਈਫ ਦੇ ਅਧਿਕਾਰੀਆਂ ਨੇ ਇਸ ਸੱਪ ਦੀ ਤਸਵੀਰ ਨੂੰ ਫੇਸਬੁੱਕ ਉੱਤੇ ਅਪਲੋਡ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਹਾਈਵੇ 'ਤੇ ਮਿਲਿਆ ਤਿੰਨ ਅੱਖਾਂ ਵਾਲਾ ਸੱਪ

By

Published : May 3, 2019, 1:38 PM IST

ਆਸਟ੍ਰੇਲੀਆ : ਹਾਲ ਹੀ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇੱਥੇ ਦੇ ਉੱਤਰੀ ਇਲਾਕੇ ਦੇ ਇੱਕ ਹਾਈਵੇ ਤੋਂ ਤਿੰਨ ਅੱਖਾਂ ਵਾਲਾ ਸੱਪ ਮਿਲਿਆ ਹੈ। ਨਾਰਦਨ ਟੈਰੀਟਰੀ ਪਾਰਕ ਅਤੇ ਵਾਇਲਡਲਾਈਫ਼ ਵੱਲੋਂ ਇਸ ਸੱਪ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ। ਸ਼ੇਅਰ ਕਰਨ ਦੇ ਮਹਿਜ਼ ਕੁੱਝ ਘੰਟਿਆਂ ਵਿੱਚ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਹਾਈਵੇ 'ਤੇ ਮਿਲਿਆ ਤਿੰਨ ਅੱਖਾਂ ਵਾਲਾ ਸੱਪ

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਸੱਪ ਅਸਲ ਵਿੱਚ ਇੱਕ ਅਜ਼ਗਰ ਸੀ ਅਤੇ ਜੰਗਲਾਤ ਅਧਿਕਾਰੀਆਂ ਨੇ ਇਸ ਸੱਪ ਨੂੰ ਆਨਰਹੇਮ ਹਾਈਵੇ ਤੋਂ ਬਰਾਮਦ ਕੀਤਾ ਸੀ। ਜਿਸ ਵੇਲੇ ਇਸ ਸੱਪ ਨੂੰ ਬਰਾਮਦ ਕੀਤਾ ਸੀ ਉਸ ਵੇਲੇ ਉਹ ਮਹਿਜ ਤਿੰਨ ਮਹੀਨਿਆਂ ਦਾ ਸੀ। ਹਾਲਾਂਕਿ ਕੁੱਝ ਹਫ਼ਤਿਆਂ ਬਾਅਦ ਉਸ ਦੀ ਮੌਤ ਹੋ ਗਈ ਸੀ।

ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਲੱਖਣ ਗੱਲ ਹੈ ਕਿ ਤਿੰਨ ਅੱਖਾਂ ਹੋਣ ਦੇ ਬਾਵਜੂਦ ਇਹ ਸੱਪ ਲੰਬੇ ਸਮੇਂ ਤੱਕ ਜ਼ਿੰਦਾ ਰਹਿਣ ਵਿੱਚ ਸਫ਼ਲ ਰਿਹਾ। ਪਿਛਲੇ ਹਫ਼ਤੇ ਤੱਕ ਮਰਨ ਤੋਂ ਪਹਿਲਾਂ ਉਹ ਖਾਣੇ ਲਈ ਸੰਘਰਸ਼ ਕਰ ਰਿਹਾ ਸੀ। ਨਾਰਦਨ ਟੈਰੀਟਰੀ ਪਾਰਕ ਅਤੇ ਵਾਈਲਡਲਾਈਫ ਮੁਤਾਬਕ ਸੱਪ ਤੀਜੀ ਅੱਖ ਵੀ ਕੰਮ ਕਰ ਰਹੀ ਸੀ ਅਤੇ ਉਸ ਦੀ ਇਹ ਤੀਜੀ ਅੱਖ ਦਾ ਇਹ ਵਿਕਾਰ ਜਨਮ ਤੋਂ ਹੀ ਸੀ। ਇਸ ਸੱਪ ਦੀ ਤਸਵੀਰਾਂ ਸ਼ੇਅਰ ਕਰਦੇ ਹੋਏ ਅਧਿਕਾਰੀਆਂ ਨੇ ਲਿਖਿਆ ਕਿ ਐਕਸ ਰੇ ਰਿਪੋਰਟ ਮੁਤਾਬਕ ਇਸ ਸੱਪ ਦੀ ਇੱਕ ਖੋਪੜੀ ਅਤੇ ਤਿੰਨ ਅੱਖਾਂ ਹਨ।

ABOUT THE AUTHOR

...view details