ਬੀਜਿੰਗ: ਚੀਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਜ਼ੀਰੋ ਦੇ ਨੇੜੇ ਪਹੁੰਚ ਗਈ ਹੈ ਕਿਉਂਕਿ ਇੱਥੇ ਬੱਚਿਆਂ ਨੂੰ ਜਨਮ ਦੇਣ ਵਾਲੇ ਜੋੜਿਆਂ ਦੀ ਗਿਣਤੀ ਘੱਟ ਹੈ। ਚੀਨ ਵਿੱਚ ਕੰਮ ਕਰਨ ਦੀ ਤਾਕਤ ਘੱਟ ਰਹੀ ਹੈ ਕਿਉਂਕਿ ਦੇਸ਼ ਦੀ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।
ਰਾਸ਼ਟਰੀ ਅੰਕੜਾ ਬਿਉਰੋ ਨੇ ਕਿਹਾ ਕਿ 2020 ਨੂੰ ਖ਼ਤਮ ਹੋਏ ਦਹਾਕੇ ਵਿੱਚ, ਦੇਸ਼ ਦੀ ਆਬਾਦੀ 7 ਕਰੋੜ 20 ਲੱਖ ਵਧ ਕੇ 1.411 ਅਰਬ ਹੋ ਗਈ ਹੈ ਅਤੇ ਆਬਾਦੀ ਵਿੱਚ ਸਾਲਾਨਾ ਵਾਧੇ ਦੀ ਔਸਤਨ ਦਰ 0.53 ਪ੍ਰਤੀਸ਼ਤ ਹੈ, ਜੋ ਇਸ ਤੋਂ ਪਹਿਲਾਂ ਦੇ ਦਹਾਕੇ ਤੋਂ ਹੇਠਾਂ ਆ ਗਈ ਹੈ।