ਪੰਜਾਬ

punjab

ETV Bharat / international

ਬੰਗਲਾਦੇਸ਼ 'ਚ ਮਸਜਿਦ ਅਤੇ ਮਦਰੱਸੇ 'ਚ ਹਰ ਰੋਜ਼ ਹੋ ਰਹੇ ਜਬਰ-ਜਨਾਹ: ਤਸਲੀਮਾ ਨਸਰੀਨ - ਮਨੁੱਖੀ ਅਧਿਕਾਰਾਂ ਦੀ ਕਾਰਕੁਨ

ਤਸਲੀਮਾ ਨੇ ਬੰਗਲਾਦੇਸ਼ ਦੇ ਮਦਰੱਸਿਆਂ ਨੂੰ ਲੈ ਕੇ ਹੈਰਾਨੀਜਨਕ ਖੁਲਾਸ਼ੇ ਕੀਤੇ। ਤਸਲੀਮਾ ਨੇ ਇਹ ਖੁਲਾਸ਼ੇ ਆਪਣੇ ਟਵੀਟਰ ਦੇ ਅਧਿਕਾਰਤ ਖਾਤੇ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤੇ ਹਨ। ਪੜ੍ਹੋ ਪੂਰੀ ਖ਼ਬਰ,,,

ਤਸਲੀਮਾ ਨਸਰੀਨ
ਤਸਲੀਮਾ ਨਸਰੀਨ

By

Published : Dec 9, 2020, 11:08 AM IST

ਢਾਕਾ (ਬੰਗਲਾਦੇਸ਼): ਬੰਗਲਾਦੇਸ਼ ਦੀ ਬੇਖੌਫ ਲੇਖਕ ਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤਸਲੀਮਾ ਨਸਰੀਨ ਆਪਣੇ ਲੇਖਾਂ ਤੇ ਟਿੱਪਣੀ ਲਈ ਅਕਸਰ ਚਰਚਾ ਵਿੱਚ ਆ ਜਾਂਦੀ ਹੈ। ਤਸਲੀਮਾ ਔਰਤਾਂ ਦੇ ਜ਼ੁਲਮਾਂ ਅਤੇ ਧਰਮ ਦੀ ਅਲੋਚਨਾ ਬਾਰੇ ਲਿਖਣ ਲਈ ਜਾਣੀ ਜਾਂਦੀ ਹੈ। ਉਸੇ ਵਿਵਾਦਤ ਲੇਖਾਂ ਕਾਰਨ ਹੀ ਉਸ ਦੀਆਂ ਕੁਝ ਕਿਤਾਬਾਂ 'ਤੇ ਬੰਗਲਾਦੇਸ਼ ਵਿੱਚ ਪਾਬੰਦੀ ਹੈ। ਕੁਝ ਅਜਿਹੀ ਟਿੱਪਣੀ ਨਸਰੀਨ ਨੇ ਆਪਣੇ ਟਵੀਟਰ ਅਕਾਉਂਟ 'ਤੇ ਕੀਤੀ ਹੈ, ਜਿਸ ਨੇ ਬਹੁਤ ਸੋਚਣ 'ਤੇ ਮਜਬੂਰ ਕਰ ਦਿੱਤਾ।

ਤਸਲੀਮਾ ਨੇ ਆਪਣੇ ਟਵੀਟਰ ਦੇ ਅਧਿਕਾਰਤ ਖਾਤੇ ਤੋਂ ਇੱਕ ਟਵੀਟ ਕੀਤਾ। ਤਸਲੀਮਾ ਨੇ ਆਪਣੇ ਟਵੀਟ ਵਿੱਚ ਲਿਖਿਆ.

ਤਸਲੀਮਾ ਨਸਰੀਨ ਵਲੋਂ ਕੀਤਾ ਗਿਆ ਟਵੀਟ

ਤਸਲੀਮਾ ਹਮੇਸ਼ਾ ਤੋਂ ਧਰਮ ਦੇ ਨਾਂਅ 'ਤੇ ਹੋਣ ਵਾਲੇ ਜੁਲਮਾਂ ਦੇ ਵਿਰੁੱਧ ਹਮੇਸ਼ਾ ਤੋਂ ਹੀ ਆਪਣੀ ਆਵਾਜ਼ ਬੁਲੰਦ ਕਰਦੀ ਆਈ ਹੈ। ਤਸਲੀਮਾ ਦੇ ਬੋਲਾਂ ਕਾਰਨ ਹੀ ਉਸ ਵਿਰੁੱਧ ਕਈ ਕੱਟੜਪੰਥੀਆਂ ਨੇ ਮੱਤੇ ਜਾਰੀ ਕੀਤੇ ਹਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਹੀ ਕਾਰਨ ਕਰ ਕੇ ਤਸਲੀਮਾ ਆਪਣੀ ਜੱਦੀ ਜ਼ਮੀਨ ਛੱਡ ਭਾਰਤ ਵਿੱਚ ਰਹਿ ਰਹੀ ਹੈ।

ABOUT THE AUTHOR

...view details