ਇਸਲਾਮਾਬਾਦ: ਦੋਹਾ ਚ ਤਾਲਿਬਾਨ ਦੇ ਰਾਜਨੀਤੀਕ ਦਫਤਰ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਵੀਡੀਓ ਲਿੰਕ ਦੇ ਜਰੀਏ ਬੀਬੀਸੀ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਉ ਚ ਕਿਹਾ ਹੈ ਕਿ ਅਸੀਂ ਆਵਾਜ਼ ਉਠਾਉਣਗੇ ਅਤੇ ਕਹਾਂਗੇ ਕਿ ਮੁਸਲਿਮ ਤੁਹਾਡੇ ਆਪਣੇ ਲੋਕ ਹਨ। ਤੁਹਾਡੇ ਆਪਣੇ ਨਾਗਰਿਕ ਅਤੇ ਉਨ੍ਹਾਂ ਨੂੰ ਤੁਹਾਡੇ ਕਾਨੂੰਨ ਦੇ ਤਹਿਤ ਸਮਾਨ ਅਧਿਕਾਰ ਮਿਲਣਾ ਚਾਹੀਦਾ ਹੈ।
ਸ਼ਾਹੀਨ ਨੇ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਇਹ ਸਮੂਹ ਦਾ ਅਧਿਕਾਰ ਹੈ ਕਿ ਉਹ ਕਸ਼ਮੀਰ ਅਤੇ ਕਿਸੇ ਹੋਰ ਦੇਸ਼ ਵਿੱਚ ਰਹਿਣ ਵਾਲੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰੇ। ਅਮਰੀਕਾ ਨਾਲ ਦੋਹਾ ਸਮਝੌਤੇ ਦੀਆਂ ਸ਼ਰਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਦੇਸ਼ ਵਿਰੁੱਧ ਹਥਿਆਰਬੰਦ ਕਾਰਵਾਈਆਂ ਕਰਨ ਦੀ ਕੋਈ ਨੀਤੀ ਨਹੀਂ ਹੈ।
ਕੁਝ ਦਿਨ ਪਹਿਲਾਂ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਤਾਲਿਬਾਨ ਦੀ ਬੇਨਤੀ ਤੇ ਦੋਹਾ ਵਿੱਚ ਇਸਦੇ ਰਾਜਨੀਤਿਕ ਦਫਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟੈਨਿਕਜ਼ਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਦੀ ਚਿੰਤਾ ਜਤਾਈ ਕਿ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਹੋਣੀ ਚਾਹੀਦੀ।