ਕਾਬੂਲ: ਤਾਲੀਬਾਨੀ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਅਮਰੀਕੀ ਦੀ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰੂਸ ਨੇ ਅਮਰੀਕੀ ਸੈਨਿਕਾਂ ਨੂੰ ਮਾਰਨ ਲਈ ਤਾਲਿਬਾਨ ਦਾ ਸਹਾਰਾ ਲਿਆ ਸੀ।
ਨਿਊਯਾਰਕ ਟਾਈਮਜ਼ ਨੇ ਸ਼ੁੱਕਰਵਾਰ ਨੂੰ ਇੱਕ ਲੇਖ ਪ੍ਰਕਾਸ਼ਤ ਕੀਤਾ ਜਿਸ 'ਚ ਉਨ੍ਹਾਂ ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੰਪ ਨੂੰ ਇੱਕ ਖੁਫੀਆ ਰਿਪੋਰਟ ਦਿੱਤੀ ਗਈ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਮਾਸਕੋ ਅਫ਼ਗਾਨਿਸਤਾਨ 'ਚ ਤਾਲਿਬਾਨ ਨੂੰ ਅਮਰੀਕੀ ਸੈਨਿਕ ਮਾਰਨ ਲਈ ਇਨਾਮ ਦੇ ਸਕਦਾ ਹੈ। ਐਨਆਈਟੀ ਨੇ ਕਿਹਾ ਕਿ ਟਰੰਪ ਅਜੇ ਤੱਕ ਰਿਪੋਰਟ 'ਤੇ ਕਾਰਵਾਈ ਕਰਨ 'ਚ ਅਸਫਲ ਰਹੇ ਹਨ।
ਮੁਜਾਹਿਦ ਨੇ ਕਿਹਾ ਕਿ ਸਾਰੇ ਹਥਿਆਰ ਤੇ ਉਪਕਰਨ ਦੇਸ਼ 'ਚ ਪਹਿਲਾਂ ਹੀ ਮੌਜੂਦ ਸਨ। ਬੁਲਾਰੇ ਨੇ ਦੱਸਿਆ ਕਿ ਤਾਲਿਬਾਨ ਦੀ ਗਤੀਵਿਧਿਆਂ ਕਿਸੇ ਵੀ ਖੁਫੀਆ ਅੰਗ ਜਾਂ ਵਿਦੇਸ਼ ਨਾਲ ਸਬੰਧਿਤ ਨਹੀਂ ਹੈ।