ਪੰਜਾਬ

punjab

ETV Bharat / international

ਲਾਹੌਰ 'ਚ ਆਤਮਘਾਤੀ ਹਮਲੇ ਦੀ ਸਾਜਿਸ਼ ਨਾਕਾਮ - ਡਾਨ ਨਿਊਜ਼

ਲਾਹੌਰ ਨੇੜੇ ਪੁਲਿਸ ਸਟੇਸ਼ਨ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਸੀਟੀਡੀ ਦੇ ਅਧਿਕਾਰੀਆਂ ਨੇ ਮਾਰ ਸੁੱਟਿਆ ਹੈ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।

ਲਾਹੌਰ 'ਚ ਆਤਮਘਾਤੀ ਹਮਲੇ ਦੀ ਸਾਜਿਸ਼ ਨਾਕਾਮ
ਲਾਹੌਰ 'ਚ ਆਤਮਘਾਤੀ ਹਮਲੇ ਦੀ ਸਾਜਿਸ਼ ਨਾਕਾਮ

By

Published : Nov 24, 2020, 5:42 PM IST

ਲਾਹੌਰ: ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਲਾਹੌਰ ਨੇੜੇ ਇੱਕ ਪੁਲਿਸ ਸਟੇਸ਼ਨ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਮਾਰ ਇਕ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ।

ਡਾਨ ਨਿਊਜ਼ ਦੇ ਅਨੁਸਾਰ, ਪੁਲਿਸ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਸ਼ੱਕੀ ਅੱਤਵਾਦੀ ਨੂੰ ਮੰਗਲਵਾਰ ਤੜਕੇ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਸਨੇ ਬੁਰਕੀ ਪਿੰਡ ਵਿੱਚ ਪੁਲਿਸ ਥਾਣੇ ਦੇ ਵਿਹੜੇ ਵਿੱਚ ਗਾਰਡ ਉੱਤੇ ਗੋਲੀਆਂ ਚਲਾਈਆਂ।

ਪੁਲਿਸ ਨੇ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਮਾਰੇ ਗਏ ਹਮਲਾਵਰ ਕੋਲ ਇੱਕ ਆਤਮਘਾਤੀ ਜੈਕਟ, ਦੋ ਗ੍ਰੇਨੇਡ ਅਤੇ ਇੱਕ ਪਿਸਤੌਲ ਸੀ।

ਪੁਲਿਸ ਦਾ ਕਹਿਣਾ ਹੈ ਕਿ ਇਲਾਕੇ 'ਚ ਜਾਂਚ ਅਤੇ ਸਰਚ ਆਪਰੇਸ਼ਨ ਜਾਰੀ ਹੈ।

ABOUT THE AUTHOR

...view details