ਇਸਤਾਂਬੁਲ: ਤੁਰਕੀ ਅਤੇ ਗਰੀਸ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ ਹੈ। ਯੂ.ਐਸ. ਜੂਲੌਜੀਕਲ ਸਰਵੇ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਭੂਚਾਲ ਨਾਲ ਭਾਰੀ ਨੁਕਸਾਨ ਹੋਇਆ ਹੈ।
ਈਜੀਅਨ ਸਾਗਰ ਵਿੱਚ ਆਏ ਤੇਜ਼ ਭੂਚਾਲ ਨੇ ਤੁਰਕੀ ਅਤੇ ਗਰੀਸ ਨੂੰ ਹਿਲਾ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, ਤੁਰਕੀ ਦੇ ਪੱਛਮੀ ਇਜਮੀਰ ਸੂਬੇ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ, ਪਰ ਮਰਨ ਵਾਲਿਆਂ ਬਾਰੇ ਅਜੇ ਕੋਈ ਸੂਚਨਾ ਨਹੀਂ ਮਿਲੀ ਹੈ।
ਤੁਰਕੀ ਆਪਦਾ ਅਤੇ ਆਪਾਤਕਾਲੀਨ ਪ੍ਰਬੰਧਨ ਦੇ ਪ੍ਰਧਾਨ ਨੇ ਕਿਹਾ ਕਿ ਸ਼ੁੱਕਰਵਾਰ ਦਾ ਭੂਚਾਲ 16.5 ਕਿਲੋਮੀਟਰ (10.3 ਮੀਲ) ਦੀ ਡੂੰਘਾਈ 'ਤੇ ਏਜ਼ੀਅਨ ਵਿੱਚ ਕੇਂਦਰਿਤ ਸੀ ਅਤੇ 6.6 ਤੀਬਰਤਾ ਨਾਲ ਰਜਿਸਟਰਡ ਸੀ। ਆਪਾਤਕਾਲੀਨ ਪ੍ਰਬੰਧਨ ਨੇ ਕਿਹਾ ਕਿ ਉਸ ਨੇ ਇਜਮੀਰ ਲਈ ਖੋਜ ਅਤੇ ਬਚਾਅ ਦਲ ਭੇਜੇ ਹਨ।
ਗਰੀਸ ਅਤੇ ਤੁਰਕੀ 'ਚ ਭੂਚਾਲ ਦੇ ਤੇਜ਼ ਝਟਕੇ, ਭਾਰੀ ਨੁਕਸਾਨ ਯੂਰਪੀ-ਭੂ ਮੱਧ ਸਾਗਰ ਭੂਚਾਲ ਕੇਂਦਰ ਨੇ ਕਿਹਾ ਕਿ ਭੂਚਾਲ ਵਿੱਚ 6.9 ਦੀ ਸ਼ੁਰੂਆਤੀ ਤੀਬਰਤਾ ਸੀ, ਜਿਹੜੀ ਸਮੋਸ ਦੇ ਗਰੀਕ ਦੀਪ ਤੋਂ 13 ਕਿਲੋਮੀਟਰ (8 ਮੀਲ) ਉਤਰ-ਪੂਰਬ ਵਿੱਚ ਸੀ। ਸੰਯੁਕਤ ਰਾਜ ਭੂ-ਵਿਗਿਆਨੀ ਸਰਵੇਖਣ 'ਚ ਦੱਸਿਆ ਗਿਆ ਕਿ ਭੂਚਾਲ ਦੀ ਤੀਬਰਤਾ 7.0 ਸੀ।
ਤੁਰਕੀ ਦੇ ਮੀਡੀਆ ਨੇ ਕੇਂਦਰੀ ਇਜਮੀਰ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦਾ ਮਲਬਾ ਵਿਖਾਇਆ, ਜਿਸ ਵਿੱਚੋਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਤੁਰਕੀ ਮੀਡੀਆ ਨੇ ਇੱਕ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਵਿੱਚੋਂ ਇੱਕ ਔਰਤ ਨੂੰ ਵੀ ਕੱਢਿਆ।
ਇਜਮੀਰ ਦੇ ਮੇਅਰ ਟੁਨਕ ਸੋਇਰ ਨੇ ਸੀਐਨਐਨ ਤੁਰਕ ਨੂੰ ਦੱਸਿਆ ਕਿ ਲਗਭਗ 20 ਇਮਾਰਤਾਂ ਢਹਿ ਗਈਆਂ। ਇਹ ਸ਼ਹਿਰ ਤੁਰਕੀ ਵਿੱਚ ਲਗਭਗ 4-5 ਮਿਲੀਅਨ ਨਿਵਾਸੀਆਂ ਨਾਲ ਲਗਭਗ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਤੁਰਕੀ ਦੇ ਅੰਦਰੂਨੀ ਮੰਤਰੀ ਨੇ ਟਵੀਟ ਕੀਤਾ ਕਿ ਭੂਚਾਲ ਨੇ ਇਜਮੀਰ ਵਿੱਚ 6 ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ 6 ਹੋਰ ਰਾਜਾਂ ਵਿੱਚ ਕੁੱਝ ਇਮਾਰਤਾਂ ਵਿੱਚ ਛੋਟੀਆਂ ਤਰੇੜਾਂ ਵੀ ਆਈਆਂ ਹਨ।
ਇਜਮੀਰ ਦੇ ਗਵਰਨਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਤੁਰਕੀ ਮੀਡੀਆ ਨੇ ਕਿਹਾ ਕਿ ਭੂਚਾਲ ਇਸਤਾਂਬੁਲ ਸਮੇਤ ਇਜੀਅਨ ਅਤੇ ਮਮਾਰਾ ਦੇ ਖੇਤਰਾਂ ਵਿੱਚ ਮਹਿਸੂਸ ਕੀਤਾ ਗਿਆ। ਇਸਤਾਂਬੁਲ ਦੇ ਗਵਰਨਰ ਨੇ ਕਿਹਾ ਕਿ ਸ਼ਹਿਰ ਵਿੱਚ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਭੂਚਾਲ ਪੂਰਬੀ ਗਰੀਕ ਦੀਪਾਂ ਅਤੇ ਇਥੋਂ ਤੱਕ ਕਿ ਯੂਨਾਨੀ ਰਾਜਧਾਨੀ ਏਥਨਜ਼ ਵਿੱਚ ਵੀ ਮਹਿਸੂਸ ਕੀਤਾ ਗਿਆ।