ਪੰਜਾਬ

punjab

ETV Bharat / international

ਇੰਡੋਨੇਸ਼ੀਆ ਦੇ ਪਾਪੂਆ 'ਚ ਆਇਆ 6.0 ਤੀਬਰਤਾ ਵਾਲਾ ਜ਼ਬਰਦਸਤ ਭੂਚਾਲ - earthquake news

ਇੰਡੋਨੇਸ਼ੀਆ ਦੇ ਜੈਆਪੁਰਾ ਤੋਂ 158 ਕਿਲੋਮੀਟਰ (98 ਮੀਲ) ਦੀ ਦੂਰੀ ਤੋਂ ਲਗਭਗ 34 ਕਿਲੋਮੀਟਰ ਦੀ ਡੂੰਘਾਈ 'ਤੇ 6.0 ਤੀਬਰਤਾ ਵਾਲਾ ਭੂਚਾਲ ਆਇਆ। ਦੱਖਣ-ਪੂਰਬੀ ਏਸ਼ੀਆਈ ਟਾਪੂ ਧਰਤੀ 'ਤੇ ਸਭ ਤੋਂ ਵੱਧ ਤਬਾਹੀ ਝੱਲਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

ਇੰਡੋਨੇਸ਼ੀਆ 'ਚ ਭੂਚਾਲ
ਇੰਡੋਨੇਸ਼ੀਆ 'ਚ ਭੂਚਾਲ

By

Published : Jan 19, 2020, 4:21 AM IST

ਜਕਾਰਤਾ: ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਮੁਤਾਬਕ ਐਤਵਾਰ ਨੂੰ 6.0 ਮਾਪ ਦੇ ਤੀਬਰਤਾ ਦੇ ਭੁਚਾਲ ਨੇ ਇੰਡੋਨੇਸ਼ੀਆ ਦੇ ਪੂਰਬੀ ਪੱਪੂਆ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਯੂਐਸਜੀ ਨੇ ਕਿਹਾ ਕਿ ਭੂਚਾਲ ਦੇ ਨਾਲ ਸੁਨਾਮੀ ਦੀ ਚੇਤਾਵਨੀ ਨਹੀਂ ਮਿਲੀ ਸੀ, ਜੋ ਕਿ ਸੂਬੇ ਦੀ ਰਾਜਧਾਨੀ ਜੈਆਪੁਰਾ ਤੋਂ ਲਗਭਗ 34 ਕਿਲੋਮੀਟਰ ਦੀ ਡੂੰਘਾਈ 'ਤੇ 158 ਕਿਲੋਮੀਟਰ (98 ਮੀਲ) ਦੀ ਦੂਰੀ' ਤੇ ਆਇਆ ਸੀ।

ਇਹ ਵੀ ਪੜ੍ਹੋ: "ਜਦੋਂ ਸੰਸਦ ਮਾੜੇ ਕਾਨੂੰਨ ਬਣਾਉਂਦੀ ਹੈ, ਤਾਂ ਜੱਜ ਉਹ ਕੰਮ ਕਰਦੇ ਹਨ ਜੋ ਸਾਂਸਦਾਂ ਨੂੰ ਕਰਨਾ ਚਾਹੀਦਾ ਹੈ": ਹਾਮਿਦ ਅੰਸਾਰੀ

ਦੱਖਣ-ਪੂਰਬੀ ਏਸ਼ੀਆਈ ਟਾਪੂ ਧਰਤੀ 'ਤੇ ਸਭ ਤੋਂ ਵੱਧ ਤਬਾਹੀ ਝੱਲਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

ਸਾਲ 2018 ਵਿੱਚ, ਸੁਲਾਵੇਸੀ ਟਾਪੂ ਦੇ ਪਾਲੂ ਵਿੱਚ 7.5 ਮਾਪ ਦੇ ਭੂਚਾਲ ਅਤੇ ਉਸ ਤੋਂ ਬਾਅਦ ਆਈ ਸੁਨਾਮੀ ਕਾਰਨ 4,300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਕਾਂਗਰਸ 'ਚ ਹੋਏ ਸ਼ਾਮਲ

ABOUT THE AUTHOR

...view details