ਤਹਿਰਾਨ: ਇਰਾਨ 'ਚ ਮੰਗਲਵਾਰ ਨੂੰ ਜਰਨਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ 'ਚ ਕਰੀਬ 10 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਇਰਾਨ ਦੇ ਸਰਕਾਰੀ ਨਿਯੂਜ਼ ਚੈਨਲ ਦੇ ਮੁਤਾਬਕ, ਕੇਰਮਾਨ 'ਚ ਸਪੁਰਦ-ਏ-ਖ਼ਾਕ ਤੋਂ ਪਹਿਲਾਂ ਭਗਦੜ ਮਚ ਗਈ। ਨਿਊਜ਼ ਏਜੰਸੀ ਏਐਫਪੀ ਦੇ ਮੁਤਾਬਕ, ਇਸ ਘਟਨਾ 'ਚ 50 ਲੋਕ ਮਾਰੇ ਗਏ ਤੇ 200 ਤੋਂ ਜ਼ਿਆਦਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਭੀੜ ਇਸ ਕਦਰ ਸੀ ਕਿ ਲੋਕਾਂ ਦਾ ਮੈਟਰੋ ਸਟੇਸ਼ਨਾਂ ਤੋਂ ਬਾਹਰ ਆਉਣਾ ਵੀ ਮੁਸ਼ਕਿਲ ਹੋ ਗਿਆ ਸੀ।
ਇਰਾਨੀ ਜਰਨਲ ਸੁਲੇਮਾਨੀ ਦੇ ਜਨਾਜ਼ੇ 'ਚ 50 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ - ਕਾਸਿਮ ਸੁਲੇਮਾਨੀ
ਅਮਰੀਕੀ ਡ੍ਰੋਨ ਹਮਲੇ 'ਚ ਮਾਰੇ ਗਏ ਇਰਾਨ ਦੇ ਜਰਨਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ 'ਚ 50 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖ਼ਮੀ। ਇਰਾਨ ਨੇ ਅਮਰੀਕੀ ਫ਼ੌਜਾਂ ਨੂੰ ਐਲਾਨਿਆ ਅੱਤਵਾਦੀ।
ਕਾਸਿਮ ਸੁਲੇਮਾਨੀ
ਦੂਜੇ ਪਾਸੇ ਜਰਨਲ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਇਰਾਨ ਨੇ ਅਮਰੀਕਾ ਦੀ ਸਾਰੀਆਂ ਫ਼ੌਜਾਂ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਇਰਾਨ ਆਪਣੇ ਖ਼ੇਤਰ ਦੇ ਨਜ਼ਦੀਕ ਮੌਜੂਦ ਅਮਰੀਕੀ ਫ਼ੌਜ ਤੇ ਕਾਰਵਾਈ ਕਰ ਸਕਦਾ ਹੈ।
ਜਾਣਕਾਰੀ ਲਈ ਦੱਸ ਦਇਏ ਕਿ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਸ਼ੁੱਕਰਵਾਰ ਨੂੰ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਏ ਸਨ ਤੇ ਉਨ੍ਹਾਂ ਦੇ ਕਾਫ਼ਲੇ ਤੇ ਹੋਏ ਅਮਰੀਕੀ ਡ੍ਰੋਨ ਹਮਲੇ ਚ ਉਨ੍ਹਾਂ ਦੀ ਮੌਤ ਹੋ ਗਈ। ਇਸੇ ਹਮਲੇ ਚ ਇਰਾਨ ਦੇ ਹਸ਼ਦ ਅਲ- ਸ਼ਾਬੀ ਅਰਧ ਸੈਨਿਕ ਬਲ ਦੇ ਉੱਪ ਮੁਖੀ ਦੀ ਵੀ ਮੌਤ ਹੋ ਗਈ ਸੀ।