ਕੋਲੰਬੋ: ਸ੍ਰੀਲੰਕਾ 'ਚ ਸ਼ੰਗਰੀ-ਲਾ ਹੋਟਲ 'ਚ ਹੋਏ ਧਮਾਕੇ ਤੋਂ ਐਨ ਪਹਿਲਾਂ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਹਮਲੇ ਤੋਂ ਪਹਿਲਾਂ ਦੋ ਅੱਤਵਾਦੀ ਸ਼ੰਗਰੀ-ਲਾ ਹੋਟਲ ਦੀ ਲਿਫ਼ਟ 'ਚ ਚੜ੍ਹੇ ਅਤੇ ਦੂਜੀ ਮੰਜਿਲ 'ਚ ਜਾਣ ਲਈ ਉਨ੍ਹਾਂ ਲਿਫ਼ਟ ਦਾ ਪ੍ਰਯੋਗ ਕੀਤਾ। ਇਸ ਦੌਰਾਨ ਉਹ ਆਪਸ 'ਚ ਗੱਲਬਾਤ ਕਰਦੇ ਵੀ ਨਜ਼ਰ ਆਏ।
ਸ੍ਰੀਲੰਕਾ 'ਚ ਹੋਏ ਬੰਬ ਧਮਾਕਿਆਂ ਦੀ ਸੀਸੀਟੀਵੀ ਫੂਟੇਜ ਆਈ ਸਾਹਮਣੇ - news punjabi
ਸ਼੍ਰੀਲੰਕਾ 'ਚ ਈਸਟਰ ਦੇ ਦਿਨ ਹੋਏ ਅੱਤਵਾਦੀ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਹਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰ ਬੈਕਪੈਕ ਲੈ ਕੇ ਲਿਫ਼ਟ ਰਾਹੀਂ ਅੰਦਰ ਦਾਖ਼ਿਲ ਹੋਏ ਸਨ। ਸੀਸੀਟੀਵੀ ਫੂਟੇਜ਼ 'ਚ ਹਮਲਾਵਰ ਨੇ ਹਮਲੇ ਤੋਂ ਪਹਿਲਾਂ ਇੱਕ ਬੱਚੀ ਦੇ ਸਿਰ 'ਤੇ ਹੱਥ ਵੀ ਰੱਖਿਆ ਸੀ।
ਦੋਵੇਂ ਅੱਤਵਾਦੀਆਂ ਕੋਲ ਬੈਕਪੈਕ ਸਨ। ਖ਼ਾਸ ਗੱਲ ਇਹ ਵੀ ਹੈ ਕਿ ਹਮਲੇ ਤੋਂ ਠੀਕ ਪਹਿਲਾਂ ਇੱਕ ਖੇਡ ਰਹੀ ਬੱਚੀ ਦੇ ਸਿਰ 'ਤੇ ਇੱਕ ਅੱਤਵਾਦੀ ਵੱਲੋਂ ਹੱਥ ਵੀ ਰੱਖਿਆ ਗਿਆ।
ਇਸ ਹਮਲੇ ਦੀ ਜਾਂਚ 'ਚ ਸ਼ਾਮਲ ਜਾਂਚ ਅਧਿਕਾਰਿਆਂ ਮੁਤਾਬਿਕ ਸ਼ੰਗਰੀ-ਲਾ ਹੋਟਲ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇੱਕ ਅੱਤਵਾਦੀ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦਾ ਇੱਕ ਬਹੁਤ ਅਮੀਰ ਵਪਾਰੀ ਦਾ ਬੇਟਾ ਹੈ। ਇਸਟਰ ਹਮਲੇ 'ਚ ਹੁਣ ਤੱਕ 359 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।
ਜਾਂਚ ਟੀਮ ਨੇ ਦੱਸਿਆ ਕਿ ਇਨਾਂ ਹਮਲਿਆਂ ਨੂੰ ਅੰਜਾਮ ਦੇਣ 'ਚ ਕੋਲੰਬੋ ਦੇ ਇੱਕ ਅਮੀਰ ਵਪਾਰੀ ਦੇ 2 ਬੇਟੇ ਸ਼ਾਮਲ ਸਨ। ਜਿਨ੍ਹਾਂ ਚੋਂ ਉੱਕਤ ਵਪਾਰੀ ਦੇ ਇੱਕ ਬੇਟੇ ਦਾ ਸ਼ੰਗਰੀ-ਲਾ ਹੋਟਲ 'ਚ ਹੋਏ ਧਮਾਕੇ 'ਚ ਵੀ ਹੱਥ ਸੀ। ਘਟਨਾ ਦੀ ਜਾਂਚ ਕਰ ਰਹੇ ਅਧਿਕਾਰਿਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਬੈਕਪੈਕ ਦੀ ਵਰਤੋਂ ਵਿਸਫੋਟਕ ਲੈ ਜਾਣ ਲਈ ਕੀਤੀ ਸੀ। ਉਨ੍ਹਾਂ ਕਿਹਾ ਕਿ ਬੈਕਪੈਕ ਸਥਾਨਕ ਮਾਰਕਿਟ ਚੋਂ ਹੀ ਤਿਆਰ ਕਰਵਾਏ ਗਏ ਸਨ।