ਪੰਜਾਬ

punjab

ETV Bharat / international

ਆਈ ਐੱਸ ਆਈ ਨੇ ਲਈ ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜਿੰਮੇਵਾਰੀ - srilanka news

ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਨਵਾਂ ਮੋੜ ਆਇਆ ਹੈ। ਇਨਾ ਧਮਾਕਿਆਂ ਦੀ ਜਿੰਮੇਵਾਰੀ ਆਤੰਤਵਾਦੀ ਸੰਗਠਨ ਆਈ ਐੱਸ ਆਈ ਨੇ ਲਈ। ਸ੍ਰੀਲੰਕਾ ਦੇ ਉਪ ਰੱਖਿਆ ਮੰਤਰੀ ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ, ਕਿ ਨਿਊਜ਼ੀਲੈਂਡ ਦੀ ਕ੍ਰਾਇਸਟ ਚਰਚ 'ਚ ਹੋਏ ਹਮਲੇ ਦੇ ਜਵਾਬ 'ਚ ਸ੍ਰੀਲੰਕਾ ਵਿੱਖੇ ਇਹ ਧਮਾਕੇ ਕੀਤੇ ਗਏ ਸਨ।

ਫ਼ੋਟੋ

By

Published : Apr 23, 2019, 6:51 PM IST

ਕੋਲੰਬੋ: ਸ੍ਰੀਲੰਕਾ 'ਚ ਇਸਟਰ ਦੇ ਤਿਉਹਾਰ 'ਤੇ ਹੋਏ ਲੜੀਵਾਰ ਬੰਬ ਧਮਕਿਆਂ ਦੇ ਤਾਰ ਬੀਤੇ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਇਸਟ ਚਰਚ 'ਚ ਹੋਏ ਹਮਲੇ ਨਾਲ ਜੁੜੇ ਹਨ। ਸ੍ਰੀਲੰਕਾ ਸਰਕਾਰ ਮੁਤਾਬਿਕ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਸ੍ਰੀਲੰਕਾ 'ਚ ਲੜੀਵਾਰ ਹੋਏ ਬੰਬ ਧਮਾਕੇ ਨਿਊਜ਼ੀਲੈਂਡ 'ਚ ਹੋਈ ਘਟਨਾ ਦਾ ਜਵਾਬ ਸਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ ਐੱਸ ਆਈ ਨੇ ਲਈ ਹੈ।
ਤੁਹਾਨੂੰ ਦਸ ਦਈਏ ਕਿ ਇਨਾਂ ਹਮਲਿਆਂ 'ਚ 310 ਲੋਕ ਮਾਰੇ ਗਏ ਸਨ। ਇਸ ਘਟਨਾ ਚ ਮਾਰੇ ਗਏ ਵਿਅਕਤੀਆਂ ਚੋਂ 45 ਬੱਚੇ ਅਤੇ 10 ਭਾਰਤੀ ਨਾਗਰੀਕ ਵੀ ਸਨ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕ੍ਰਮ ਸਿੰਘੇ ਨੇ ਦੁੱਖ ਜਤਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਘਟਨਾ ਤੋਂ ਬਾਅਦ ਸ੍ਰੀਲੰਕਾ 'ਚ ਕਿਤੇ ਅਸਥਿਰਤਾ ਦਾ ਮਾਹੌਲ ਨਾ ਪੈਦਾ ਹੋ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਹਿੱਮਤ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਪੇਸ਼ ਆਉਣ ਲਈ ਸੁਰੱਖਿਆ ਬਲਾਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ।

ABOUT THE AUTHOR

...view details