ਪੰਜਾਬ

punjab

ETV Bharat / international

ਸ਼੍ਰੀਲੰਕਾ ਬੰਬ ਧਮਾਕਾ : ਸਰਕਾਰ ਨੇ ਜਾਰੀ ਕੀਤੇ ਕਰਫਿਊ ਦੇ ਹੁਕਮ - Goverment

ਸ਼੍ਰੀਲੰਕਾ ਸਰਕਾਰ ਨੇ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਵੱਧਦੇ ਹੋਏ ਤਣਾਅ ਕਾਰਨ ਨਵੇਂ ਕਰਫਿਊ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 290 ਤੱਕ ਪਹੁੰਚ ਗਈ ਹੈ।

ਫ਼ਾਈਲ ਫ਼ੋਟੋ।

By

Published : Apr 22, 2019, 2:30 PM IST

ਕੋਲੰਬੋ : ਈਸਟਰ ਮੌਕੇ ਸ਼੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ ਤਣਾਅ ਦੀ ਸਥਿਤੀ ਬਣ ਗਈ ਹੈ। ਇਸ ਦੇ ਚਲਦੇ ਸ਼੍ਰੀਲੰਕਾ ਸਰਕਾਰ ਨੇ ਨਵੇਂ ਕਰਫਿਊ ਦੇ ਹੁਕਮ ਜਾਰੀ ਕਰ ਦਿੱਤੇ ਹਨ। ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 290 ਤੱਕ ਪੁੱਜ ਗਈ ਹੈ।

ਗੌਰਤਲਬ ਹੈ ਕਿ ਕੁਝ ਘੰਟੇ ਪਹਿਲਾਂ ਇੱਕ ਕੋਲੰਬੋ ਹਵਾਈ ਅੱਡੇ ਕੋਲ ਇੱਕ ਹੋਰ ਬੰਬ ਬਰਾਮਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਥੇ ਤਣਾਅ ਦੀ ਸਥਿਤੀ ਵੱਧ ਗਈ ਹੈ। ਸਰਕਾਰੀ ਅੰਕਾੜੀਆਂ ਮੁਤਾਬਕ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 290 ਹੋ ਗਈ ਹੈ ਅਤੇ 500 ਵੱਧ ਲੋਕਾ ਦੇ ਜ਼ਖ਼ਮੀ ਹੋ ਗਏ ਹਨ।

ਤਣਾਅ ਦੀ ਸਥਿਤੀ 'ਤੇ ਕਾਬੂ ਪਾਉਂਣ ਲਈ ਸ਼੍ਰੀਲੰਕਾ ਦੀ ਸਰਕਾਰ ਨੇ ਨਵੇਂ ਕਰਫਿਊ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਇਥੇ ਫ਼ੇਸਬੁੱਕ ਅਤੇ ਵਾੱਟਸਐਪ ਦੀ ਵਰਤੋਂ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ।

ABOUT THE AUTHOR

...view details