ਪੰਜਾਬ

punjab

ETV Bharat / international

ਥਾਈਲੈਂਡ: ਗੋਲੀਬਾਰੀ 'ਚ 21 ਲੋਕਾਂ ਨੂੰ ਮਾਰਨ ਵਾਲਾ ਥਾਈ ਫ਼ੌਜੀ ਢੇਰ - ਨਕੋਨ ਰੈਟਚਾਸੀਮਾ

ਥਾਈਲੈਂਡ ਦੇ ਨਕੋਨ ਰੈਟਚਾਸੀਮਾ ਸ਼ਹਿਰ ਵਿੱਚ ਗੋਲੀਬਾਰੀ ਕਰਨ ਵਾਲਾ ਜਵਾਨ ਮਾਰਿਆ ਗਿਆ ਹੈ। ਹਮਲਾਵਰ ਦੀ ਮੌਤ ਦੀ ਪੁਸ਼ਟੀ ਪੁਲਿਸ ਨੇ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੰਦੂਕਧਾਰੀ ਦੀ ਫਾਇਰਿੰਗ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।

ਥਾਈਲੈਂਡ  'ਚ ਗੋਲੀਬਾਰੀ
ਥਾਈਲੈਂਡ 'ਚ ਗੋਲੀਬਾਰੀ

By

Published : Feb 9, 2020, 9:15 AM IST

Updated : Feb 9, 2020, 9:27 AM IST

ਬੈਂਕਾਕ: ਥਾਈਲੈਂਡ ਦੇ ਉੱਤਰ-ਪੂਰਬ ਵਿੱਚ ਸਥਿਤ ਨਕੋਨ ਰੈਟਚਾਸੀਮਾ ਸ਼ਹਿਰ ਵਿੱਚ ਗੋਲੀਬਾਰੀ ਕਰਨ ਵਾਲਾ ਜਵਾਨ ਮਾਰਿਆ ਗਿਆ ਹੈ। ਥਾਈਲੈਂਡ ਦੇ ਇੱਕ ਮਾਲ 'ਤੇ ਬੰਦੂਕਧਾਰੀ ਦੀ ਫਾਇਰਿੰਗ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਹਮਲਾਵਰ ਦੀ ਮੌਤ ਦੀ ਪੁਸ਼ਟੀ ਪੁਲਿਸ ਨੇ ਕਰ ਦਿੱਤੀ ਹੈ।

ਥਾਈ ਫ਼ੌਜੀ ਢੇਰ

ਹਥਿਆਰਬੰਦ ਪੁਲਿਸ ਨੇ ਮਾਲ ਦੇ ਅੰਦਰੋਂ ਕਈ ਦਰਜਨ ਲੋਕਾਂ ਨੂੰ ਬਚਾਇਆ ਹੈ। ਹਮਲਾਵਰ ਦੀ ਪਛਾਣ ਇੱਕ ਜਵਾਨ ਵਜੋਂ ਹੋਈ ਹੈ, ਜਿਸ ਦਾ ਨਾਂਅ ਸਾਰਜੈਂਟ ਮੇਜਰ ਜਫਰਾਫੰਥ ਥੋਮਾ ਹੈ।

ਥਾਈਲੈਂਡ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਜਫਰਾਫੰਥ ਥੋਮਾ ਨਾਂਅ ਦੇ ਜੂਨੀਅਰ ਅਧਿਕਾਰੀ ਨੇ ਫ਼ੌਜੀ ਕੈਂਪ ਤੋਂ ਹਥਿਆਰ ਚੋਰੀ ਕਰਨ ਤੋਂ ਪਹਿਲਾਂ ਆਪਣੇ ਕਮਾਂਡਿੰਗ ਅਫ਼ਸਰ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਵਾਨਾਂ ਨੇ ਸ਼ਹਿਰ ਦੇ ਬੋਧ ਮੰਦਿਰ ਅਤੇ ਸ਼ੌਪਿੰਗ ਸੈਂਟਰ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਹਮਲਾਵਰ ਦਾ ਗੋਲੀਬਾਰੀ ਮਾਰਨ ਪਿੱਛੇ ਦਾ ਮੰਤਵ ਹਾਲੇ ਤੱਕ ਸਾਫ਼ ਨਹੀਂ ਹੋ ਪਾ ਰਿਹਾ ਹੈ।

ਬੰਦੂਕਧਾਰੀ ਨੇ ਆਪਣੀ ਤਸਵੀਰ ਫੇਸਬੁੱਕ 'ਤੇ ਪੋਸਟ ਕੀਤੀ ਅਤੇ ਅਜਿਹੀਆਂ ਚੀਜ਼ਾਂ ਲਿਖੀਆਂ ਸਨ ਜਿਵੇਂ ਕਿ ਮੈਂਨੂੰ ਆਤਮ ਸਮਰਪਣ ਕਰ ਲੈਣਾ ਚਾਹੀਦਾ ਹੈ?, ਕੋਈ ਵੀ ਮੌਤ ਤੋਂ ਬਚ ਨਹੀਂ ਸਕਦਾ। ਫੇਸਬੁੱਕ ਵੀਡੀਓ ਵਿੱਚ (ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ) ਹਮਲਾਵਰ ਫ਼ੌਜ ਦੇ ਹੈਲਮੇਟ ਪਹਿਨੇ ਇੱਕ ਖੁੱਲੀ ਜੀਪ ਵਿੱਚ ਸਵਾਰ ਸੀ ਅਤੇ ਕਿਹਾ, ਮੈਂ ਥੱਕ ਗਿਆ ਹਾਂ। ਮੈਂ ਹੁਣ ਆਪਣੀਆਂ ਉਂਗਲੀਆਂ ਨੂੰ ਦਬਾ ਨਹੀਂ ਸਕਦਾ ਵੀਡੀਓ ਵਿੱਚ ਉਹ ਆਪਣੇ ਹੱਥ ਨਾਲ ਗਨ ਟਰਿੱਗਰ ਦਾ ਨਿਸ਼ਾਨ ਬਣਾਉਂਦੇ ਹੋਏ ਦਿਖਾਈ ਦੇ ਰਿਹਾ ਸੀ।

Last Updated : Feb 9, 2020, 9:27 AM IST

ABOUT THE AUTHOR

...view details