ਪੰਜਾਬ

punjab

ETV Bharat / international

ਕੋਰੋਨਾ ਵਾਇਰਸ ਨਾਲ ਹੁਣ ਤੱਕ 1,665 ਲੋਕ ਮਰੇ, 68,500 ਕੇਸਾਂ ਦੀ ਹੋਈ ਪੁਸ਼ਟੀ - ਚੀਨ ਵਿੱਚ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਚੀਨ 'ਚ ਹੁਣ ਤੱਕ 1665 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਮਹਾਂਮਾਰੀ ਨਾਲ ਪੀੜਤ 68,500 ਕੇਸਾਂ ਦੀ ਪੁਸ਼ਟੀ ਹੋਈ ਹੈ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

By

Published : Feb 16, 2020, 12:41 PM IST

ਨਵੀਂ ਦਿੱਲੀ: ਚੀਨ ਵਿੱਚ ਘਾਤਕ ਕੋਰੋਨਾ ਵਾਇਰਸ ਕਾਰਨ ਹੋਰ 142 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਕੁੱਲ ਗਿਣਤੀ 1,665 ਹੋ ਗਈ ਹੈ। ਮਹਾਂਮਾਰੀ ਦੇ ਕੁੱਲ 68,500 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੇਸ਼ ਵਿੱਚ 2,009 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿੱਚ 1,843 ਨਵੇਂ ਕੇਸ ਸਾਹਮਣੇ ਆ ਰਹੇ ਹਨ। ਨਵੇਂ ਕੇਸਾਂ ਦੇ ਜੋੜਨ ਦੇ ਨਾਲ, ਹੁਬੇਈ ਵਿੱਚ ਕੁੱਲ 56,249 ਕੇਸਾਂ ਦੀ ਪੁਸ਼ਟੀ ਹੋਈ ਹੈ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਮਰਨ ਵਾਲੇ 142 ਲੋਕਾਂ ਵਿੱਚੋਂ 139 ਹੁਬੇਈ ਵਿੱਚ, 2 ਸਿਚੁਆਨ ਵਿੱਚ ਅਤੇ ਇੱਕ ਹੁਨਾਨ ਵਿੱਚ ਮਰੇ ਹਨ। ਇੱਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਹੁਣ ਤੱਕ, ਕੁੱਲ 9,419 ਸੰਕਰਮਿਤ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਕੋਰੋਨਾ ਵਾਇਰਸ ਸਿਹਤ ਕਰਮਚਾਰੀਆਂ 'ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ, ਹੁਣ ਤੱਕ 1,700 ਤੋਂ ਵੱਧ ਚੀਨ ਦੇ ਸਿਹਤ ਅਧਿਕਾਰੀ ਇਸ ਦਾ ਸ਼ਿਕਾਰ ਹੋਏ ਹਨ। ਸਿਹਤ ਕਮਿਸ਼ਨ ਨੇ ਦੱਸਿਆ ਹੈ ਕਿ ਡਬਲਯੂਐਚਓ ਦੇ ਮਾਹਰ ਇੱਕ ਸਾਂਝੇ ਮਿਸ਼ਨ ਨਾਲ ਮਹਾਂਮਾਰੀ ਦੇ ਨਿਯੰਤਰਣ ਦੀ ਪ੍ਰਭਾਵਸ਼ੀਲਤਾ ਦਾ ਪਤਾ ਲਗਾਉਣ ਲਈ ਚੀਨ ਦੇ ਤਿੰਨ ਪ੍ਰਾਂਤਾਂ ਦਾ ਦੌਰਾ ਕਰਨਗੇ।

ABOUT THE AUTHOR

...view details