ਸੰਯੁਕਤ ਰਾਸ਼ਟਰ: ਅੱਤਵਾਦ 'ਤੇ ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ 'ਚ ਚੇਤਾਇਆ ਗਿਆ ਹੈ ਕਿ ਕੇਰਲ ਅਤੇ ਕਰਨਾਟਕ 'ਚ ਆਈਐਸਆਈਐਸ ਅੱਤਵਾਦੀਆਂ ਦੀ 'ਕਾਫ਼ੀ ਗਿਣਤੀ' ਹੋ ਸਕਦੀ ਹੈ ਅਤੇ ਇਸ ਗੱਲ 'ਤੇ ਵੀ ਧਿਆਨ ਦਿੱਤਾ ਗਿਆ ਹੈ ਕਿ ਭਾਰਤੀ ਉਪਮਹਾਦੀਪ 'ਚ ਅਲ-ਕਾਇਦਾ ਅੱਤਵਾਦੀ ਸੰਗਠਨ, ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ।
ਮੰਨਿਆ ਜਾਂਦਾ ਹੈ ਕਿ ਇਸ ਸੰਗਠਨ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ।
ਆਈਐਸਆਈਐਸ, ਅਲ-ਕਇਦਾ ਅਤੇ ਸਹਿਯੋਗੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣ ਸੰਬੰਧੀ ਸਹਾਇਤਾ ਅਤੇ ਮਨਾਹੀ ਵਾਲੀ ਨਿਗਰਾਨੀ ਪੱਖ ਦੀ 26 ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਉਪਮਹਾਦਵੀਪ ਵਿਚ ਅਲ-ਕਾਇਦਾ (ਏਕਯੂਆਈਐਸ) ਤਾਲਿਬਨ ਦੇ ਅਧੀਨ ਅਫਗਾਨਿਸਤਾਨ ਦੇ ਨਿਮਰੂਜ਼, ਹੇਲਮੰਦ ਅਤੇ ਕੰਧਾਰ ‘ਚ ਕੰਮ ਕਰਦਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਖ਼ਬਰਾਂ ਮੁਤਾਬਕ ਇਸ ਸੰਗਠਨ ‘ਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ। ਏਕਯੂਆਈਐਸ ਦਾ ਮੌਜੂਦਾ ਸਰਗਨਾ ਓਸਾਮਾ ਮਹਿਮੂਦ ਹੈ, ਜਿਸਨੇ ਮਾਰੇ ਗਏ ਆਸਿਮ ਉਮਰ ਦੀ ਜਗ੍ਹਾ ਲਈ ਹੈ। ਖ਼ਬਰਾਂ ਇਹ ਦੱਸਦੀਆਂ ਹਨ ਕਿ ਏਕਯੂਆਈਐਸ ਆਪਣੇ ਪਿਛਲੇ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਖੇਤਰ ਵਿਚ ਜਵਾਬੀ ਕਾਰਵਾਈ ਦੀ ਸਾਜਿਸ਼ ਕਰ ਰਿਹਾ ਹੈ।