ਟੋਕਿਓ: ਜਾਪਾਨ ਦੀ ਰਾਜਧਾਨੀ ਟੋਕਿਓ ਦੇ ਪੱਛਮੀ ਅਤਾਮੀ ਸ਼ਹਿਰ (West Atami city of Tokyo) ਵਿੱਚ ਭਾਰੀ ਮੀਂਹ ਦੇ ਚਲਦੇ ਜ਼ਮੀਨ ਖਿਸਕਣ ਕਾਰਨ ਕਈ ਮਕਾਨ ਰੂੜ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਦੌਰਾਨ ਜਿਥੇ ਕਈ ਘਰ ਰੂੜ ਗਏ ਹਨ, ਉਥੇ ਹੀ 19 ਲੋਕ ਲਾਪਤਾ ਹੋ ਗਏ ਹਨ।
ਮੱਧ ਜਾਪਾਨ ਦੇ ਸ਼ਿਜ਼ੂਓਕਾ ਪ੍ਰੀਫੇਕਚਰ ਖੇਤਰ (Shizuoka Prefecture) ਵਿੱਚ ਆਪਦਾ ਪ੍ਰਬੰਧਨ (Disaster Management) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ (ਸ਼ਨੀਵਾਰ) ਅਤਮੀ ਸ਼ਹਿਰ ਵਿੱਚ ਵਾਪਰਿਆ। ਅਧਿਕਾਰੀਆਂ ਨੇ ਕਿਹਾ ਕਿ ਘੱਟੋ ਘੱਟ 19 ਲੋਕ ਲਾਪਤਾ ਹਨ ਤੇ ਬਚਾਅ ਕਰਮੀਆਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਦੱਸਣਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਜਾਪਾਨ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ।
ਇਹ ਵੀ ਪੜ੍ਹੋ : ਕੋਵੀਡ -19 ਮਹਾਂਮਾਰੀ ਦੇ 'ਬਹੁਤ ਖਤਰਨਾਕ ਪੜਾਅ' ਵਿਚ ਵਿਸ਼ਵ: WHO ਮੁਖੀ