ਪੰਜਾਬ

punjab

ETV Bharat / international

ਲਾਹੌਰ 'ਚ ਬੰਦੂਕ ਦੀ ਨੋਕ 'ਤੇ ਸੱਤ ਸਾਲਾ ਬੱਚੀ ਨਾਲ ਜ਼ਬਰ-ਜਿਨਾਹ

ਲਾਹੌਰ ਵਿੱਚ ਬੰਦੂਕ ਦੀ ਨੋਕ 'ਤੇ ਇੱਕ ਦੁਕਾਨਦਾਰ ਵੱਲੋਂ ਸੱਤ ਸਾਲਾ ਬੱਚੀ ਨਾਲ ਜ਼ਬਰ-ਜਨਾਹ ਕੀਤੇ ਜਾਣ ਖ਼ਬਰ ਹੈ। ਬੱਚੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲਾਹੌਰ 'ਚ ਬੰਦੂਕ ਦੀ ਨੋਕ 'ਤੇ ਸੱਤ ਸਾਲਾ ਬੱਚੀ ਨਾਲ ਜ਼ਬਰ-ਜਿਨਾਹ
ਲਾਹੌਰ 'ਚ ਬੰਦੂਕ ਦੀ ਨੋਕ 'ਤੇ ਸੱਤ ਸਾਲਾ ਬੱਚੀ ਨਾਲ ਜ਼ਬਰ-ਜਿਨਾਹ

By

Published : Nov 22, 2020, 7:31 PM IST

ਲਾਹੌਰ: ਲਾਹੌਰ ਵਿੱਚ ਬੰਦੂਕ ਦੀ ਨੋਕ 'ਤੇ ਇੱਕ ਦੁਕਾਨਦਾਰ ਵੱਲੋਂ ਸੱਤ ਸਾਲਾ ਬੱਚੀ ਨਾਲ ਜ਼ਬਰ-ਜਿਨਾਹ ਕੀਤੇ ਜਾਣ ਖ਼ਬਰ ਹੈ। ਬੱਚੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਘਟਨਾ ਨਵਾਬ ਟਾਊਨ ਵਿੱਚ ਉਸ ਸਮੇਂ ਵਾਪਰੀ ਜਦੋਂ ਪੀੜਤ ਬੱਚੀ ਦੁਕਾਨ 'ਤੇ ਗਈ ਸੀ।

ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ, 35 ਸਾਲਾ ਕਥਿਤ ਦੋਸ਼ੀ ਬੱਚੀ ਨੂੰ ਦੁਕਾਨ ਵਿੱਚ ਲੈ ਗਿਆ ਅਤੇ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਉਸ ਨਾਲ ਜ਼ਬਰ-ਜਿਨਾਹ ਕੀਤਾ ਅਤੇ ਫਿਰ ਉਸ ਨੂੰ ਗੰਭੀਰ ਹਾਲਤ ਵਿੱਚ ਛੱਡ ਕੇ ਭੱਜ ਗਿਆ।

ਜਿਵੇਂ ਹੀ ਮਾਮਲਾ ਉਸਦੇ ਪਿਤਾ ਦੇ ਧਿਆਨ ਵਿੱਚ ਆਇਆ, ਉਸ ਨੇ ਤੁਰੰਤ ਬੱਚੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਮਾਸੂਮ ਨਾਲ ਜ਼ਬਰ-ਜਨਾਹ ਹੋਣ ਦੀ ਪੁਸ਼ਟੀ ਕੀਤੀ।

ਬਾਅਦ ਵਿੱਚ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ 'ਤੇ ਮੁਲਜ਼ਮ ਦੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਸਲਾਮਾਬਾਦ ਸਥਿਤ ਐਨਜੀਓ ਸਸਟੇਨੇਬਲ ਸੋਸ਼ਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਐਸਐਸਡੀਓ) ਨੇ ਹੁਣੇ ਜਿਹੇ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਪਾਕਿਸਤਾਨ ਵਿੱਚ ਕਥਿਤ ਤੌਰ 'ਤੇ ਬਾਲ ਜ਼ਬਰ-ਜਨਾਹ, ਯੋਨ ਹਮਲੇ ਅਤੇ ਅਗ਼ਵਾ ਦੇ ਮਾਮਲਿਆਂ ਵਿੱਚ ਲਗਭਗ 400 ਫ਼ੀਸਦੀ ਦਾ ਵਾਧਾ ਹੋਇਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਨਵਰੀ-ਮਾਰਚ ਵਿੱਚ ਬਾਲ ਯੋਨ ਸ਼ੋਸ਼ਣ ਦੇ 119 ਮਾਮਲੇ ਸਾਹਮਣੇ ਆਏ, ਜਿਹੜੇ ਅਪ੍ਰੈਲ-ਜੂਨ ਦੌਰਾਨ ਵੱਧ ਕੇ 576 ਹੋ ਗਏ।

ABOUT THE AUTHOR

...view details