ਪੰਜਾਬ

punjab

ETV Bharat / international

ਸੈਮਸੰਗ ਦੇ ਚੇਅਰਮੈਨ ਲੀ ਕੁਨ ਹੀ ਦਾ ਹੋਇਆ ਦੇਹਾਂਤ - ਸੈਮਸੰਗ ਦੇ ਪ੍ਰਧਾਨ ਲੀ ਕੁਨ ਹੀ ਦਾ ਹੋਇਆ ਦੇਹਾਂਤ

ਦੱਖਣੀ ਕੋਰੀਆ ਦੇ ਤਕਨੀਕੀ ਦਿੱਗਜ਼ ਸੈਮਸੰਗ ਇਲੈਕਟ੍ਰਾਨਿਕਸ ਦੇ ਚੇਅਰਮੈਨ ਲੀ ਕਨ-ਹੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ।

ਫ਼ੋਟੋ
ਫ਼ੋਟੋ

By

Published : Oct 25, 2020, 7:44 PM IST

ਸੋਲ: ਦੱਖਣੀ ਕੋਰੀਆ ਦੇ ਤਕਨੀਕੀ ਦਿੱਗਜ਼ ਸੈਮਸੰਗ ਇਲੈਕਟ੍ਰਾਨਿਕਸ ਦੇ ਚੇਅਰਮੈਨ ਲੀ ਕਨ-ਹੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 78 ਸਾਲ ਸੀ। ਇਸ ਦੀ ਜਾਣਕਾਰੀ ਕੰਪਨੀ ਨੇ ਬਿਆਨ ਜਾਰੀ ਕਰਕੇ ਦਿੱਤੀ।

ਨਿਊਜ਼ ਏਜੰਸੀ ਸਿਨਹੂਆ ਦੇ ਮੁਤਾਬਕ ਲੀ ਨੇ ਸੈਮਸੰਗ ਨੂੰ ਇੱਕ ਸਥਾਨਕ ਕਾਰੋਬਾਰ ਤੋਂ ਦੁਨੀਆ ਦੀ ਪ੍ਰਮੁੱਖ ਕੰਪਨੀ ਵਿੱਚ ਬਦਲਿਆ।

ਕੰਪਨੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕਰੀਬੀ ਲੋਕਾਂ ਦੇ ਨਾਲ ਸਾਡੀ ਡੁੱਘੀ ਹਮਦਰਦੀ ਹੈ ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਕਾਇਮ ਰਹੇ।

ਜ਼ਿਕਰਯੋਗ ਹੈ ਕਿ ਸੈਮਸੰਗ ਸਮੂਹ ਦੇ ਸੰਥਾਪਕ ਲੀ ਬਯੁੰਗ-ਚੂਲ ਦੇ ਮੁੰਡੇ ਲੀ ਦਾ ਜਨਮ 9 ਜਨਵਰੀ 1942 ਨੂੰ ਦੱਖਣੀ ਕੋਰੀਆ ਦੇ ਦੱਖਣੀ ਗਯੋਂਗਸਾਂਗ ਪ੍ਰਾਂਤ ਵਿੱਚ ਉਰਯੋਂਗ ਕਾਉਂਟੀ ਵਿੱਚ ਹੋਇਆ ਸੀ। 2014 ਵਿੱਚ ਲੀ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਇਸ ਤੋਂ ਬਾਅਦ ਹੀ ਉਹ ਹਸਪਤਾਲ ਭਰਤੀ ਸਨ।

ABOUT THE AUTHOR

...view details