ਪੰਜਾਬ

punjab

ETV Bharat / international

ਕਾਰਗਿਲ ਯੁੱਧ 'ਤੇ ਬੋਲੇ ਇਮਰਾਨ- ਬਿਨਾ ਜਾਣਕਾਰੀ ਤੋਂ ਹੁੰਦਾ ਤਾਂ ਫ਼ੌਜ ਮੁੱਖੀ ਨੂੰ ਬਰਖ਼ਾਸਤ ਕਰ ਦਿੰਦਾ

ਕਾਰਗਿਲ ਯੁੱਧ ਦੌਰਾਨ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ 1999 ਵਿੱਚ ਟਕਰਾਅ ਸ਼ੁਰੂ ਹੋਣ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਨਹੀਂ ਸੀ। ਸ਼ਰੀਫ਼ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਬਿਨਾਂ ਦੱਸੇ ਕਾਰਗਿਲ ਉੱਤੇ ਹਮਲਾ ਕੀਤਾ ਸੀ।

ਤਸਵੀਰ
ਤਸਵੀਰ

By

Published : Oct 3, 2020, 5:39 PM IST

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਭਾਰਤ ਨਾਲ ਕਾਰਗਿਲ ਦੀ ਲੜਾਈ ਹੁੰਦੀ ਤਾਂ ਉਹ ਫ਼ੌਜ ਮੁਖੀ ਨੂੰ ਬਰਖ਼ਾਸਤ ਕਰ ਦਿੰਦੇ। ਨਵਾਜ਼ ਸ਼ਰੀਫ਼, ਜੋ ਕਾਰਗਿਲ ਯੁੱਧ ਦੌਰਾਨ ਪ੍ਰਧਾਨ ਮੰਤਰੀ ਸਨ, ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ 1999 ਵਿੱਚ ਟਕਰਾਅ ਦੀ ਸ਼ੁਰੂਆਤ ਦੀਆਂ ਘਟਨਾਵਾਂ ਦਾ ਪਤਾ ਨਹੀਂ ਸੀ।

ਸ਼ਰੀਫ਼ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਫ਼ੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਬਿਨਾਂ ਦੱਸੇ ਕਾਰਗਿਲ ਉੱਤੇ ਹਮਲਾ ਕੀਤਾ ਸੀ।

ਇਮਰਾਨ ਖ਼ਾਨ ਨੇ ਵੀਰਵਾਰ ਨੂੰ ਇੱਕ ਨਿਜੀ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਕਾਰਗਿਲ ਮੁਹਿੰਮ ਮੈਨੂੰ ਦੱਸੇ ਬਿਨਾਂ ਸ਼ੁਰੂ ਕੀਤੀ ਗਈ ਹੁੰਦੀ ਤਾਂ ਮੈਂ ਫ਼ੌਜ ਮੁਖੀ ਨੂੰ ਬਰਖ਼ਾਸਤ ਕਰ ਦਿੰਦਾ। ਖ਼ਾਨ ਨੇ ਇਹ ਵੀ ਕਿਹਾ ਕਿ ਜੇ ਆਈਐਸਆਈ ਮੁਖੀ ਨੇ ਉਸ ਨੂੰ ਅਸਤੀਫ਼ਾ ਦੇਣ ਲਈ ਕਿਹਾ, ਤਾਂ ਉਹ ਉਸ ਨੂੰ ਹਟਾ ਵੀ ਦੇਣਗੇ। ਦੇਣਾ ਖ਼ਾਨ ਦਾ ਇਹ ਬਿਆਨ ਤਿੰਨ ਵਾਰ ਦੇ ਪ੍ਰਧਾਨ ਮੰਤਰੀ ਸ਼ਰੀਫ਼ ਦੇ ਦਾਅਵੇ ਦੇ ਪ੍ਰਸੰਗ ਵਿੱਚ ਆਇਆ ਹੈ ਕਿ ਜਦੋਂ ਖ਼ਾਨ ਨੇ ਸਾਲ 2014 ਵਿੱਚ ਰਾਜਧਾਨੀ ਵਿੱਚ ਵਿਸ਼ਾਲ ਧਰਨਾ ਦਿੱਤਾ ਸੀ, ਆਈਐਸਆਈ ਮੁਖੀ ਨੇ ਸ਼ਰੀਫ਼ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ।

ਸੈਨਿਕ ਸਥਾਪਨਾ 'ਤੇ ਨਿਸ਼ਾਨਾ ਲਗਾਉਂਦਿਆਂ ਤੇ ਸ਼ਰੀਫ ਨੂੰ ਆੜੇ ਹੱਥੀ ਲੈਂਦਿਆਂ ਪ੍ਰਧਾਨ ਮੰਤਰੀ ਖ਼ਾਨ ਨੇ ਕਿਹਾ ਕਿ ਸੈਨਾ ਦੇਸ਼ ਨੂੰ ਇਕਜੁੱਟ ਰੱਖ ਰਹੀ ਹੈ। ਉਨ੍ਹਾਂ ਕਿਹਾ ਲੀਬੀਆ, ਸੀਰੀਆ, ਇਰਾਕ, ਅਫ਼ਗਾਨਿਸਤਾਨ, ਯਮਨ ਨੂੰ ਦੇਖੋ। ਸਾਰਾ ਮੁਸਲਮਾਨ ਸੰਸਾਰ ਜਲ ਰਿਹਾ ਹੈ। ਅਸੀਂ ਕਿਵੇਂ ਸੁਰੱਖਿਅਤ ਹਾਂ? ਜੇਕਰ ਫ਼ੌਜ ਨਾ ਹੁੰਦੀ, ਤਾਂ ਸਾਡਾ ਦੇਸ਼ ਤਿੰਨ ਹਿੱਸਿਆਂ ਵਿੱਚ ਵੰਡਿਆ ਹੁੰਦਾ। ਸ਼ਰੀਫ਼ ਨੇ ਹਾਲ ਹੀ ਵਿੱਚ ਲੰਡਨ ਤੋਂ ਦੋ ਭਾਸ਼ਣ ਦਿੱਤੇ ਸਨ ਜਿੱਥੇ ਉਹ ਨਵੰਬਰ 2019 ਤੋਂ ਇਲਾਜ ਲਈ ਰੁਕਿਆ ਹੋਏ ਹਨ। ਇਸ ਵਿੱਚ, ਉਨ੍ਹਾਂ ਨੇ ਰਾਜਨੀਤੀ ਵਿੱਚ ਦਖ਼ਲ ਦੇਣ ਲਈ ਫ਼ੌਜ ਨੂੰ ਸਿੱਧੇ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਖ਼ਾਨ ਸਿਰਫ਼ ਫ਼ੌਜ ਦੀ ਸਹਾਇਤਾ ਨਾਲ ਸੱਤਾ ਵਿੱਚ ਆਇਆ ਹੈ।

ਖ਼ਾਨ ਨੇ ਕਿਹਾ ਕਿ ਇਹ ਸਰਕਾਰ ਚਲਾਉਣ ਦੀ ਫ਼ੌਜ ਨਹੀਂ ਹੈ ਤੇ ਲੋਕਤੰਤਰੀ ਵਿਧੀ ਨਾਲ ਚੁਣੀ ਗਈ ਸਰਕਾਰ ਦੀ ਅਸਫ਼ਲਤਾ ਨੂੰ ਮਾਰਸ਼ਲ ਲਾਅ ਲਾਗੂ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ABOUT THE AUTHOR

...view details