ਮਾਸਕੋ: ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਰੂਸ ਨੇ ਵੱਡਾ ਦਾਅਵਾ ਕੀਤਾ ਹੈ। ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ 10 ਤੋਂ 12 ਅਗਸਤ ਤੱਕ ਲਾਂਚ ਕਰ ਦਿੱਤੀ ਜਾਵੇਗੀ। ਇਹ ਦੁਨੀਆ ਦੀ ਪਹਿਲੀ ਵੈਕਸੀਨ ਹੋਵੇਗੀ।
ਮਾਸਕੋ ਸਪੂਤਨਿਕ (ਧਰਤੀ ਦਾ ਪਹਿਲਾ ਨਕਲੀ ਉਪਗ੍ਰਹਿ) ਦੇ ਵਾਂਗੂੰ ਜਿੱਤ ਹਾਸਿਲ ਕਰਨ ਦੀ ਸੋਚ ਰਿਹਾ ਹੈ ਜੋ ਵਿਸ਼ਵ ਦੇ ਪਹਿਲੇ ਉਪਗ੍ਰਹਿ ਦੇ 1957 ਵਿੱਚ ਸੋਬਿਅਤ ਸੰਘ ਦੇ ਪ੍ਰਰੀਖਣ ਦੀ ਯਾਦ ਦਿਵਾਏ।
ਪਰ ਪ੍ਰਯੋਗਿਕ ਕੋਵਿਡ-19 ਟੀਕਿਆਂ ਦਾ ਕੁਝ ਲੋਕਾਂ ਉੱਤੇ ਪਹਿਲਾ ਮਨੁੱਖੀ ਪ੍ਰਰਿੱਖਣ ਕਰੀਬ 2 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਤੇ ਟੀਕਾ ਬਣਨ ਦੀ ਮੁੱਢਲੀ ਪ੍ਰਕਿਰਿਆ ਵਿੱਚ ਰੂਸ ਦੇ ਦਾਅਵੇ ਦਾ ਸਮਰਥਨ ਦੇਣ ਦੇ ਲਈ ਹੁਣ ਤੱਕ ਕੋਈ ਵਿਗਿਆਨਿਕ ਸਬੂਤ ਪੇਸ਼ ਨਹੀਂ ਹੋਇਆ ਹੈ। ਇਸ ਨਾਲ ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਇਸ ਕਦਮ ਵਿੱਚ ਸਭ ਤੋਂ ਅੱਗੇ ਕਿਉਂ ਮੰਨਿਆ ਜਾਵੇਗਾ।
ਇਸ ਕੋਸ਼ਿਸ਼ ਨੂੰ ਸਪਾਂਸਰ ਕਰਨ ਵਾਲੇ ਰੂਸ ਦੇ ਸਿੱਧੇ ਨਿਵੇਸ਼ ਫੰਡ ਦੇ ਮੁਖੀ ਕਿਰਿਲ ਦਿਮਿਤ੍ਰਿਵ ਦੇ ਮੁਤਾਬਕ ਗਾਮਾਲੇਆ ਰਿਸਚਰ ਇੰਸਟੀਚਿਊਟ ਵੱਲੋਂ ਵਿਕਸਿਤ ਟੀਕੇ ਦੇ ਕੁਝ ਦਿਨਾਂ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਤੇ ਇਹ ਵਿਗਿਆਨੀਆਂ ਵੱਲੋਂ ਤੀਜੇ ਪੜਾਅ ਦੇ ਅਧਿਐਨ ਨੂੰ ਪੂਰਾ ਕਰਨ ਤੋਂ ਪਹਿਲਾਂ ਇਹ ਕਰ ਦਿੱਤਾ ਜਾਵੇਗਾ।