ਪੰਜਾਬ

punjab

ETV Bharat / international

ਸ੍ਰੀਲੰਕਾ ਸੰਸਦੀ ਚੋਣਾਂ ਵਿਚ ਰਾਜਪਕਸ਼ੇ ਨੂੰ ਮਿਲੀ ਵੱਡੀ ਜਿੱਤ, ਪੀਐਮ ਮੋਦੀ ਨੇ ਦਿੱਤੀ ਵਧਾਈ - ਮਹਿੰਦਾ ਰਾਜਪਕਸ਼ੇ

ਸ੍ਰੀਲੰਕਾ ਦੀਆਂ ਆਮ ਚੋਣਾਂ ਵਿੱਚ ਮਹਿੰਦਾ ਰਾਜਪਕਸ਼ੇ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਦਾ ਰਾਜਪਕਸ਼ੇ ਨੂੰ ਫ਼ੌਨ ਉੱਤੇ ਵਧਾਈ ਦਿੱਤੀ ਹੈ।

ਫ਼ੋਟੋ।
ਫ਼ੋਟੋ।

By

Published : Aug 7, 2020, 12:01 PM IST

ਨਵੀਂ ਦਿੱਲੀ: ਸ੍ਰੀਲੰਕਾ ਦੀਆਂ ਆਮ ਚੋਣਾਂ ਵਿੱਚ ਰਾਜਪਕਸ਼ੇ ਪਰਿਵਾਰ ਦੀ ਸ਼੍ਰੀਲੰਕਾ ਪੀਪਲਜ਼ ਪਾਰਟੀ (ਐਸਐਲਪੀਪੀ) ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ 225 ਵਿਚੋਂ 145 ਸੀਟਾਂ ਜਿੱਤੀਆਂ ਹਨ। ਸਹਿਯੋਗੀ ਪਾਰਟੀਆਂ ਨਾਲ ਉਨ੍ਹਾਂ ਕੁੱਲ 150 ਸੀਟਾਂ 'ਤੇ ਕਬਜ਼ਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਦਾ ਰਾਜਪਕਸ਼ੇ ਨੂੰ ਫ਼ੌਨ ਉੱਤੇ ਜਿੱਤ ਦੀ ਵਧਾਈ ਦਿੱਤੀ ਹੈ।

ਸ੍ਰੀਲੰਕਾ ਵਿੱਚ ਬੁੱਧਵਾਰ ਨੂੰ ਚੋਣਾਂ ਹੋਈਆਂ। ਵੀਰਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਨਤੀਜੇ ਸ਼ੁੱਕਰਵਾਰ ਸਵੇਰੇ ਅਧਿਕਾਰਤ ਤੌਰ 'ਤੇ ਐਲਾਨੇ ਗਏ। ਮਹਿੰਦਾ ਰਾਜਪਕਸ਼ੇ ਦੀ ਪਾਰਟੀ ਨੇ ਵੀ 9 ਮਹੀਨੇ ਪਹਿਲਾਂ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ। ਇਸ ਤੋਂ ਬਾਅਦ, ਉਸ ਦੇ ਛੋਟੇ ਭਰਾ ਗੋਤਾਬਾਇਆ ਰਾਜਪਕਸ਼ੇ ਨੇ 18 ਨਵੰਬਰ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।

ਰਾਜਪਕਸ਼ੇ ਦੀ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਵਧਾਈ ਨੂੰ ਲੈ ਕੇ ਮਹਿੰਦਾ ਰਾਜਪਕਸ਼ੇ ਨੇ ਟਵੀਟ ਕਰ ਧੰਨਵਾਦ ਕੀਤਾ। ਉਨ੍ਹਾਂ ਟਵਿੱਟਰ 'ਤੇ ਲਿਖਿਆ, "ਵਧਾਈ ਫ਼ੌਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਸ੍ਰੀਲੰਕਾ ਦੇ ਲੋਕਾਂ ਦੇ ਸਮਰਥਨ ਦੇ ਨਾਲ, ਅਸੀਂ ਦੋਵਾਂ ਦੇਸ਼ਾਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਸਹਿਯੋਗ ਨੂੰ ਹੋਰ ਵਧਾਉਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਸ੍ਰੀਲੰਕਾ ਅਤੇ ਭਾਰਤ ਦੋਸਤ ਅਤੇ ਰਿਸ਼ਤੇਦਾਰ ਹਨ।

ਇਸ ਉੱਤੇ ਪੀਐਮ ਮੋਦੀ ਨੇ ਰੀਟਵੀਟ ਕੀਤਾ ਅਤੇ ਵਧਾਈ ਦਿੰਦਿਆਂ ਲਿਖਿਆ, "ਮਹਿੰਦਾ ਰਾਜਪਕਸ਼ੇ ਦਾ ਧੰਨਵਾਦ। ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਹੋਈ। ਇਕ ਵਾਰ ਮੁੜ ਬਹੁਤ ਸਾਰੀਆਂ ਮੁਬਾਰਕਾਂ। ਅਸੀਂ ਦੁਵੱਲੇ ਸਹਿਯੋਗ ਦੇ ਸਾਰੇ ਖੇਤਰਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਾਂਗੇ ਅਤੇ ਆਪਣੇ ਵਿਸ਼ੇਸ਼ਸੰਬੰਧਾਂ ਨੂੰ ਹਮੇਸ਼ਾਂ ਨਵੀਆਂ ਉਚਾਈਆਂ ਉੱਤੇ ਲੈ ਜਾਵਾਂਗੇ।

ਦੱਸ ਦਈਏ ਕਿ ਸ੍ਰੀਲੰਕਾ ਵਿੱਚ ਕੁੱਲ 225 ਸੰਸਦੀ ਸੀਟਾਂ ਹਨ। ਬਹੁਮਤ ਲਈ 113 ਸੀਟਾਂ ਜ਼ਰੂਰੀ ਹਨ। 196 ਸੀਟਾਂ ਲਈ ਵੋਟਾਂ ਪਈਆਂ ਹਨ, ਬਾਕੀ 29 ਸੀਟਾਂ 'ਤੇ ਜਿੱਤ ਜਾਂ ਹਾਰ ਦਾ ਫੈਸਲਾ ਹਰੇਕ ਪਾਰਟੀ ਦੁਆਰਾ ਪ੍ਰਾਪਤ ਵੋਟਾਂ ਦੇ ਅਧਾਰ 'ਤੇ ਕੀਤਾ ਜਾਂਦਾ ਹੈ। ਇੱਥੇ ਲਗਭਗ 16 ਮਿਲੀਅਨ ਵੋਟਰ ਹਨ। ਪਹਿਲਾਂ ਇਹ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸਨ ਪਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਿਤੀ 20 ਜੂਨ ਅਤੇ ਫਿਰ 5 ਅਗਸਤ ਰੱਖ ਦਿੱਤੀ ਗਈ ਸੀ।

ABOUT THE AUTHOR

...view details