ਚੰਡੀਗੜ੍ਹ: ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਖੋਹ ਕੇ ਆਪਣੇ ਇੱਕ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੂੰ ਦੇ ਦਿੱਤਾ ਹੈ। ਪਾਕਿ ਸਰਕਾਰ ਦੀ ਇਸ ਹਰਕਤ ਤੋਂ ਬਾਅਦ ਦੁਨੀਆ ਭਰ 'ਚ ਵਸਦੇ ਸਿੱਖਾਂ 'ਚ ਖ਼ਾਸਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਿੱਖਾਂ ਨੇ ਪਾਕਿ ਸਰਕਾਰ ਦੇ ਇਸ ਫੈਸਲੇ ਨੂੰ ਨਿੰਦਣਯੋਗ ਦਸਦੇ ਹੋਏ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਅਜਿਹੇ 'ਚ ਪੀਐਸਜੀਪੀਸੀ ਦੇ ਜਨਰਲ ਸਕੱਤਰ ਭਾਈ ਅਮੀਰ ਸਿੰਘ ਦਾ ਬਿਆਨ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਈ ਅਮੀਰ ਸਿੰਘ ਨੇ ਦੱਸਿਆ ਕਿ ਜੋ ਵੀ ਇਹ ਖ਼ਬਰਾਂ ਫੈਲ ਰਹੀਆਂ ਹਨ ਕਿ ਪਾਕਿ ਸਰਕਾਰ ਨੇ ਪੀਐਸਜੀਪੀਸੀ ਤੋਂ ਪਾਕਿ 'ਚ ਵਸਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਖੋਹ ਲਿਆ ਹੈ, ਇਸ 'ਚ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਹੈ। ਜਨਰਲ ਸਕੱਤਰ ਭਾਈ ਅਮੀਰ ਸਿੰਘ ਨੇ ਕਿਹਾ ਕਿ ਅਜਿਹੀ ਅਫ਼ਵਾਹਾ ਫੈਲਾਉਣ ਵਾਲੀਆਂ ਦੀ ਅਸੀਂ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿ 'ਚ ਜਿਨ੍ਹੇ ਵੀ ਗੁਰਦੁਆਰਾ ਸਾਹਿਬ ਹੈ ਉਨ੍ਹਾਂ ਸਾਰਿਆ ਦੀ ਸੇਵਾ ਸੰਭਾਲ ਪਹਿਲਾਂ ਵੀ ਪੀਐਸਜੀਪੀਸੀ ਕੋਲ ਸੀ, ਹੈ ਤੇ ਸਿੱਖਾਂ ਦੇ ਕੋਲ ਹੈ।