ਮੁਜ਼ੱਫਰਾਬਾਦ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਮੁਜ਼ੱਫਰਾਬਾਦ ਸ਼ਹਿਰ ਵਿੱਚ ਬੀਤੀ ਰਾਤ ਨੀਲਮ ਤੇ ਜੇਹਲਮ ਨਦੀ ’ਤੇ ਚੀਨੀ ਫਰਮਾਂ ਵੱਲੋਂ ਇੱਕ ਮੈਗਾ ਡੈਮ ਬਣਾਉਣ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਹੱਥਾਂ 'ਚ ਮਸ਼ਾਲ ਫੜ ਕੇ ਰੋਸ ਪ੍ਰਦਰਸ਼ਨ ਕਰਦੇ ਵਿਖੇ।
ਪੀਓਕੇ 'ਚ ਚੀਨ ਦਾ ਭਾਰੀ ਵਿਰੋਧ, ਮੈਗਾ ਡੈਮ ਖਿਲਾਫ ਕੱਢਿਆ ਮਸ਼ਾਲ ਜਲੂਸ - ਮੁਜ਼ੱਫਰਾਬਾਦ
ਸੋਮਵਾਰ ਰਾਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਮੁਜ਼ੱਫਰਾਬਾਦ ਸ਼ਹਿਰ ਵਿੱਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋਇਆ। ਇਸ ਦੌਰਾਨ ਲੋਕਾਂ ਨੇ ਹੱਥਾਂ 'ਚ ਮਸ਼ਾਲ ਲੈ ਕੇ ਚੀਨ ਵੱਲੋਂ ਇੱਥੇ ਤਿਆਰ ਕੀਤੇ ਜਾ ਰਹੇ ਡੈਮ ਦਾ ਵਿਰੋਧ ਕੀਤਾ।

ਪੀਓਕੇ 'ਚ ਚੀਨ ਦਾ ਭਾਰੀ ਵਿਰੋਧ,
ਪੀਓਕੇ 'ਚ ਚੀਨ ਦਾ ਭਾਰੀ ਵਿਰੋਧ,
ਜਾਣਕਾਰੀ ਮੁਤਾਬਕ ਦੇਰ ਰਾਤ ਲੋਕਾਂ ਨੇ ਮਸ਼ਾਲ ਜਲੂਸ ਕੱਢ ਕੇ ਨੀਲਮ ਤੇ ਜੇਹਲਮ ਨਦੀ 'ਤੇ ਚੀਨੀ ਕੰਪਨੀਆਂ ਵੱਲੋਂ ਬਣਾਏ ਜਾਣ ਵਾਲੇ ਮੈਗਾ ਡੈਮ ਦੇ ਨਿਰਮਾਣ ਦਾ ਵਿਰੋਧ ਕੀਤਾ। ਇਹ ਵਿਰੋਧ ਪ੍ਰਦਰਸ਼ਨ ਪੀਓਕੇ ਮੁਜ਼ੱਫਰਾਬਾਦ ਸ਼ਹਿਰ 'ਚ ਕੀਤਾ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਚੀਨੀ ਕੰਪਨੀਆਂ ਦੇ ਖਿਲਾਫ ਪੀਓਕੇ ਵਿਖੇ ਲੋਕਾਂ 'ਚ ਭਾਰੀ ਰੋਸ ਵੇਖਿਆ ਗਿਆ ਸੀ।