ਪੰਜਾਬ

punjab

ETV Bharat / international

ਕੈਨੇਡਾ ’ਚ ਕੋਵਿਡ-19 ਪਾਬੰਦੀਆਂ ਤੇ ਟੀਕਾਕਰਨ ਦੀਆਂ ਲੋੜਾਂ ਵਿਰੁੱਧ ਪ੍ਰਦਰਸ਼ਨ

ਹਾਲ ਹੀ ਵਿੱਚ, ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ, ਹਜ਼ਾਰਾਂ ਲੋਕਾਂ ਨੇ ਲਾਜ਼ਮੀ ਟੀਕਾਕਰਨ ਅਤੇ ਕੋਵਿਡ -19 ਪਾਬੰਦੀਆਂ ਦਾ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਦਾ ਸਿਹਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ।

ਕੋਵਿਡ-19 ਪਾਬੰਦੀਆਂ ਤੇ ਟੀਕਾਕਰਨ
ਕੋਵਿਡ-19 ਪਾਬੰਦੀਆਂ ਤੇ ਟੀਕਾਕਰਨ

By

Published : Jan 30, 2022, 12:11 PM IST

ਓਟਾਵਾ:ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਲਾਜ਼ਮੀ ਟੀਕਾਕਰਨ ਅਤੇ ਕੋਵਿਡ-19 ਪਾਬੰਦੀਆਂ (PROTEST AGAINST COVID 19 RESTRICTIONS AND VACCINATION IMPERATIVE) ਦਾ ਵਿਰੋਧ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੋਵਿਡ ਪਾਬੰਦੀਆਂ ਦੀ ਤੁਲਨਾ ਫਾਸ਼ੀਵਾਦ ਨਾਲ ਕੀਤੀ ਅਤੇ ਕੈਨੇਡੀਅਨ ਝੰਡੇ ਦੇ ਨਾਲ ਨਾਜ਼ੀ ਚਿੰਨ੍ਹ ਵੀ ਪ੍ਰਦਰਸ਼ਿਤ ਕੀਤੇ। ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜੋ:ਯਮਨ ’ਚ ਹੂਤੀ ਬਾਗੀਆਂ ਦੁਆਰਾ ਭਰਤੀ ਕੀਤੇ ਗਏ 2,000 ਮਾਰੇ ਗਏ ਬੱਚੇ: ਸੰਯੁਕਤ ਰਾਸ਼ਟਰ

ਵਿਰੋਧ ਪ੍ਰਦਰਸ਼ਨ 'ਚ ਆਏ ਮਾਂਟਰੀਅਲ ਦੇ ਡੇਵਿਡ ਸੈਂਟੋਸ ਨੇ ਕਿਹਾ, 'ਉਨ੍ਹਾਂ ਨੂੰ ਲੱਗਦਾ ਹੈ ਕਿ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਦਾ ਸਿਹਤ ਨਾਲ ਕੋਈ ਸਬੰਧ ਨਹੀਂ ਹੈ, ਸਗੋਂ ਇਹ ਸਰਕਾਰ ਵੱਲੋਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਸਿਰਫ ਇਕ ਚਾਲ ਹੈ।'

ਵਿਰੋਧ ਪ੍ਰਦਰਸ਼ਨ ਵਿੱਚ ਆਏ ਲੋਕਾਂ ਨੇ ਕੋਵਿਡ-19 ਦੀਆਂ ਸਾਰੀਆਂ ਪਾਬੰਦੀਆਂ ਨੂੰ ਵਾਪਸ ਲੈਣ ਅਤੇ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਦੇ ਫੈਸਲੇ ਦੇ ਨਾਲ-ਨਾਲ ਪ੍ਰਧਾਨ ਮੰਤਰੀ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ।

ਇਹ ਵੀ ਪੜੋ:'PubG' ਦੇ ਪ੍ਰਭਾਵ ਹੇਠ ਇੱਕ ਨਾਬਾਲਗ ਲੜਕੇ ਨੇ ਆਪਣੀ ਮਾਂ ਤੇ ਤਿੰਨ ਭੈਣ-ਭਰਾਵਾਂ ਦਾ ਕੀਤਾ ਕਤਲ

ABOUT THE AUTHOR

...view details