ਮੁਜ਼ੱਫਰਾਬਾਦ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਨੀਲਮ-ਜੇਹਲਮ ਨਦੀ 'ਤੇ ਚੀਨੀ ਕੰਪਨੀਆਂ ਵੱਲੋਂ ਬਣਾਏ ਜਾ ਰਹੇ ਮੈਗਾ ਡੈਮ ਦਾ ਵਿਰੋਧ ਹੋ ਰਿਹਾ ਹੈ। ਸਥਾਨਕ ਲੋਕਾਂ ਨੇ ਡੈਮ ਦੀ ਉਸਾਰੀ ਖ਼ਿਲਾਫ਼ ਮੁਜ਼ੱਫਰਾਬਾਦ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਮਸ਼ਾਲ ਰੈਲੀ ਕੱਢੀ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਹੱਤਵਪੂਰਣ ਗੱਲ ਇਹ ਹੈ ਕਿ ਚੀਨ-ਪਾਕਿ ਆਰਥਿਕ ਗਲਿਆਰੇ (ਸੀਪੀਈਸੀ) ਦੇ ਹਿੱਸੇ ਵਜੋਂ, ਦੋਵਾਂ ਦੇਸ਼ਾਂ ਵਿਚਾਲੇ 700.7 ਮੈਗਾਵਾਟ ਦੇ ਹਾਈਡਲ ਬਿਜਲੀ ਪ੍ਰਾਜੈਕਟ 'ਤੇ 6 ਜੁਲਾਈ ਨੂੰ ਦਸਤਖ਼ਤ ਕੀਤੇ ਗਏ ਸਨ। 1.54 ਅਰਬ ਅਮਰੀਕੀ ਡਾਲਰ ਦਾ ਇਹ ਪ੍ਰਾਜੈਕਟ ਚੀਨ ਦੀ ਜੀਓਜਾਬਾ ਗਰੁੱਪ ਕੰਪਨੀ (ਸੀਜੀਜੀਸੀ) ਦੁਆਰਾ ਬਣਾਇਆ ਜਾਵੇਗਾ।