ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 'ਚ ਐੱਨ.ਡੀ.ਏ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਹੁਣ ਦੇਸ਼ਾਂ ਵਿਦੇਸ਼ਾਂ ਤੋਂ ਨਰਿੰਦਰ ਮੋਦੀ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਵਧਾਈ ਦੇਣ 'ਚ ਉਹ ਰਾਜ ਘਰਾਣੇ ਵੀ ਸ਼ਾਮਲ ਹਨ, ਜਿਨ੍ਹਾਂ ਕਦੇ ਭਾਰਤ 'ਤੇ ਲੰਮੇ ਸਮੇਂ ਤੱਕ ਰਾਜ ਕੀਤਾ ਸੀ। ਦੇਸ਼ 'ਤੇ ਰਾਜ ਕਰਨ ਵਾਲੇ ਮੁਗਲਾਂ ਦੇ ਪਰਿਵਾਰਕ ਮੈਂਬਰ ਪ੍ਰਿੰਸ ਯਾਕੁਬ ਹਬੀਬੁੱਦੀਨ ਤੁਸੀ ਨੇ ਪੀਐੱਮ ਮੋਦੀ ਨੂੰ ਲੋਕ ਸਭਾ ਚੋਣਾਂ 'ਚ ਮਿਲੀ ਵੱਡੀ ਜਿੱਤ ਲਈ ਵਧਾਈ ਦਿੱਤੀ। ਪ੍ਰਿੰਸ ਯਾਕੁਬ ਆਖ਼ਰੀ ਮੁਗਲ ਬਾਦਸ਼ਾਹ ਆਜ਼ਾਦੀ ਘੁਲਾਟੀਏ ਬਹਾਦਰ ਸ਼ਾਹ ਜਫ਼ਰ ਦੇ ਉੱਤਰਾਧਿਕਾਰੀ ਹਨ। ਖ਼ਾਸ ਗੱਲ ਇਹ ਰਹੀ ਕਿ ਵਧਾਈ ਵਾਲੇ ਪੱਤਰ ਵਿਖੇ ਮੁਗਲ ਵੰਸ਼ਜ ਨੇ "ਭਾਰਤ ਮਾਤਾ ਦੀ ਜੈ" ਲਿਖਿਆ।
NDA ਦੀ ਜਿੱਤ ਤੋਂ ਬਾਅਦ ਮੁਗ਼ਲਾਂ ਦੇ ਉੱਤਰਾਧਿਕਾਰੀ ਨੇ ਦਿੱਤੀ ਮੋਦੀ ਨੂੰ ਵਧਾਈ - onlin epunjabi news
ਲੋਕ ਸਭਾ 'ਚ ਐੱਨ.ਡੀ.ਏ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਹੁਣ ਦੇਸ਼ਾਂ ਵਿਦੇਸ਼ਾਂ ਤੋਂ ਨਰਿੰਦਰ ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਭਾਰਤ 'ਤੇ ਲੰਮੇ ਸਮੇਂ ਤੱਕ ਰਾਜ ਕਰਨ ਵਾਲੇ ਮੁਗਲਾਂ ਦੇ ਪਰਿਵਾਰਕ ਉੱਤਰਾਧਿਕਾਰੀ ਪ੍ਰਿੰਸ ਯਾਕੁਬ ਹਬੀਬੁੱਦੀਨ ਤੁਸੀ ਨੇ ਪੀਐੱਮ ਮੋਦੀ ਨੂੰ ਲੋਕ ਸਭਾ ਚੋਣਾਂ 'ਚ ਮਿਲੀ ਵੱਡੀ ਜਿੱਤ ਲਈ ਵਧਾਈ ਦਿੱਤੀ ਹੈ।
ਐੱਚ.ਆਰ.ਐੱਚ ਪ੍ਰਿੰਸ ਤੁਸੀ, ਜੋ ਮੁਗਲ ਸਮ੍ਰਾਟ ਬਹਾਦਰ ਸ਼ਾਹ ਜਫ਼ਰ ਦੇ ਪਰਪੋਤਰੇ(6ਵੀਂ ਪੀੜੀ) ਹਨ। ਉਨ੍ਹਾਂ ਆਪਣੀ ਪਤਨੀ ਪ੍ਰਿੰਸੇਸ ਹੁਮੈਰਾ ਫਾਤਿਮਾ ਦੇ ਨਾਲ ਪੀਐੱਮ ਮੋਦੀ, ਬੀਜੇਪੀ ਅਤੇ ਐੱਨ.ਡੀ.ਏ ਦੇ ਸਮੂਚੀ ਸਹਿਯੋਗੀ ਪਾਰਟੀਆਂ ਨੂੰ ਗਰਮਜੋਸ਼ੀ ਨਾਲ ਵਧਾਈ ਦਾ ਸੁਨੇਹਾ ਭੇਜਿਆ। ਪ੍ਰਿੰਸ ਤੁਸੀ ਨੇ ਲਿਖਿਆ, " ਮੋਦੀ ਜੀ ਨੂੰ ਮਿਲਿਆ ਇਨ੍ਹਾਂ ਵੱਡਾ ਮਾਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲੋਕ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਬਹੁਤ ਵਿਸ਼ਵਾਸ ਕਰਦੇ ਹਨ।" ਉਨ੍ਹਾਂ ਇਹ ਵੀ ਲਿਖਿਆ ਕਿ ਮੁਗਲਾਂ ਦੇ ਕਾਨੂਨੀ ਉੱਤਰਾਧਿਕਾਰੀ ਹੋਣ ਦੇ ਨਾਤੇ ਉਹ ਮੋਦੀ ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਰਾਸ਼ਟਰੀ ਝੰਡਾ ਲਹਿਰਾਉਣ ਨੂੰ ਜਦ ਵਾਰ-ਵਾਰ ਦੇਖਦੇ ਹਨ ਤਾਂ ਉਨ੍ਹਾਂ ਨੂੰ ਮਾਨ ਮਹਿਸੂਸ ਹੁੰਦਾ ਹੈ।