ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਪਾਸ਼ ਇਲਾਕੇ ਚ ਮੰਗਲਵਾਰ ਨੂੰ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ। ਜਿੱਥੇ ਧਮਾਕਾ ਹੋਇਆ ਉੱਥੇ ਰੱਖਿਆ ਮੰਤਰੀ ਸਣੇ ਕਈ ਸੀਨੀਅਰ ਅਧੀਕਾਰੀ ਵੀ ਰਹਿੰਦੇ ਹਨ। ਇਸ ਇਲਾਕੇ ਚ ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾ ਮੁਹੰਮਦ ਦਾ ਘਰ ਵੀ ਸਥਿਤ ਹੈ। ਇਸ ਤੋਂ ਪਹਿਲਾਂ ਟੋਲੋ ਨਿਊਜ ਨੇ ਖਬਰ ਦਿੱਤੀ ਸੀ ਕਿ ਰੱਖਿਆ ਮਤਰੀ ਦੇ ਘਰ ਚ ਬੰਦੂਕਧਾਰੀ ਵੜ ਗਏ। ਜਿੱਥੇ ਗੋਲੀਬਾਰੀ ਅਤੇ ਧਮਾਕੇ ਦੀ ਆਵਾਜ ਸੁਣੀ ਗੋਈ।
ਮੰਗਲਵਾਰ ਰਾਤ 11 ਵਜੇ ਮਿਲੀ ਟੋਲੋ ਨਿਊਜ਼ ਦੀ ਖਬਰ ਦੇ ਮੁਤਾਬਿਕ ਇਲਾਕੇ ਚ ਧਮਾਕੇ ਅਤੇ ਗੋਲੀਬਾਰੀ ਦੀ ਆਵਾਜਾਂ ਜਾਰੀ ਸੀ। ਹਮਲੇ ’ਚ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।
ਧਮਾਕੇ ਦੇ ਬਾਰੇ ਚ ਗ੍ਰਹਿ ਮੰਤਰੀ ਮੀਰਵਾਈਸ ਸਤਾਨਿਕਜਈ ਨੇ ਕਿਹਾ ਕਿ ਧਮਾਕਾ ਪਾਸ਼ ਸ਼ੇਰਪੁਰ ਇਲਾਕੇ ਚ ਹੋਇਆ ਜੋ ਰਾਜਧਾਨੀ ਦੇ ਇੱਕ ਬੇਹੱਦ ਸੁਰੱਖਿਅਤ ਹਿੱਸੇ ਚ ਹੈ। ਜਿਸ ਨੂੰ ਗ੍ਰੀਨ ਜੋਨ ਦੇ ਤੌਰ ’ਚ ਜਾਣਿਆ ਜਾਂਦਾ ਹੈ। ਹਾਲ ਦੇ ਸਮੇਂ ਚ ਰਾਜਧਾਨੀ ਚ ਹੋਇਆ ਇਹ ਪਹਿਲਾਂ ਵਿਸਫੋਟ ਹੈ। ਕਿਸੇ ਨੇ ਹਮਲੇ ਦੀ ਤੁਰੰਤ ਜਿੰਮੇਦਾਰੀ ਨਹੀਂ ਲਈ। ਪਰ ਇਹ ਉਸ ਸਮੇਂ ਹੋਇਆ ਜਦੋਂ ਤਾਲਿਬਾਨ ਵਿਧ੍ਰੋਹ ਇੱਕ ਆਕ੍ਰਮਕ ਅਭਿਆਨ ਦੇ ਨਾਲ ਅੱਗੇ ਵਧ ਰਿਹਾ ਹੈ। ਜੋ ਦੇਸ਼ ਦੇ ਦੱਖਣ ਅਤੇ ਪੱਛਮ ’ਚ ਖੇਤਰਾਂ ਦੀ ਰਾਜਧਾਨੀਆਂ ’ਤੇ ਦਬਾਅ ਪਾ ਰਿਹਾ ਹੈ।
ਇਹ ਵੀ ਪੜੋ: ਤਾਲਿਬਾਨ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਵਿੱਚ ਨਹੀਂ ਰੱਖਦਾ ਦਿਲਚਸਪੀ
ਇਸਲਾਮਿਕ ਸਟੇਟ ਸਮੂਹ ਨੇ ਹਾਲ ਹੀ ਵਿੱਚ ਕਾਬੁਲ ਵਿੱਚ ਹੋਏ ਕੁਝ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਪਰ ਅਜੇ ਤੱਕ ਕਿਸੇ ਨੇ ਵੀ ਕਈ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਸਰਕਾਰ ਤਾਲਿਬਾਨ ਅਤੇ ਤਾਲਿਬਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।