ਪੰਜਾਬ

punjab

ETV Bharat / international

ਭਗਤ ਸਿੰਘ ਦੀ ਯਾਦ ਵਿੱਚ ਪ੍ਰੋਗਰਾਮ ਦੀ ਇਜਾਜ਼ਤ ਲਈ ਪਾਕਿ ਅਦਾਲਤ ਵਿੱਚ ਪਟੀਸ਼ਨ

23 ਮਾਰਚ ਨੂੰ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ 90ਵੀਂ ਬਰਸੀ ਮੌਕੇ ਪ੍ਰੋਗਰਾਮ ਦੀ ਇਜਾਜ਼ਤ ਲਈ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਸ਼ਿਦ ਕੁਰੈਸ਼ੀ ਨੇ ਦਾਇਰ ਕੀਤੀ ਹੈ।

ਭਗਤ ਸਿੰਘ ਦੀ ਯਾਦ ਵਿੱਚ ਪ੍ਰੋਗਰਾਮ ਦੀ ਇਜਾਜ਼ਤ ਲਈ ਪਾਕਿ ਅਦਾਲਤ ਵਿੱਚ ਪਟੀਸ਼ਨ
ਭਗਤ ਸਿੰਘ ਦੀ ਯਾਦ ਵਿੱਚ ਪ੍ਰੋਗਰਾਮ ਦੀ ਇਜਾਜ਼ਤ ਲਈ ਪਾਕਿ ਅਦਾਲਤ ਵਿੱਚ ਪਟੀਸ਼ਨ

By

Published : Mar 19, 2021, 9:19 AM IST

Updated : Mar 19, 2021, 12:18 PM IST

ਲਾਹੌਰ: ਵੀਰਵਾਰ ਨੂੰ ਇੱਕ ਪਾਕਿਸਤਾਨੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿੱਚ ਬੇਨਤੀ ਕੀਤੀ ਗਈ ਕਿ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ 23 ਮਾਰਚ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ 90ਵੀਂ ਬਰਸੀ 'ਤੇ ਹੋਣ ਵਾਲੇ ਸਮਾਗਮ ਦੀ ਇਜਾਜ਼ਤ ਦੇਵੇ।

ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਸ਼ਿਦ ਕੁਰੈਸ਼ੀ ਨੇ ਸੂਬਾਈ ਸਰਕਾਰ ਵੱਲੋਂ ਸਮਾਗਮ ਦਾ ਆਯੋਜਨ ਨਾ ਕਰਨ ਦੇਣ ਲਈ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਪੰਜਾਬ ਸਰਕਾਰ ਨੇ ਕਿਹਾ ਕਿ ਕੋਵਿਡ -19 ਕਰਕੇ ਪ੍ਰੋਗਰਾਮ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ 23 ਮਾਰਚ 1931 ਨੂੰ ਲਾਹੌਰ ਵਿੱਚ ਸੌਂਡਰਜ਼ ਕਤਲੇਆਮ ਵਿੱਚ ਬ੍ਰਿਟਿਸ਼ ਸਰਕਾਰ ਨੇ ਫਾਂਸੀ ਦਿੱਤੀ ਸੀ।

ਕੁਰੈਸ਼ੀ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਥੇ ਸ਼ਾਦਮਾਨ ਚੌਕ ਵਿਖੇ ਤਿੰਨ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਉਣ ਦੀ ਇਜਾਜ਼ਤ ਮੰਗੀ ਹੈ।

Last Updated : Mar 19, 2021, 12:18 PM IST

ABOUT THE AUTHOR

...view details