ਪੰਜਾਬ

punjab

ETV Bharat / international

ਪੀਐਸਜੀਪੀਸੀ ਨੇ ਪਾਕਿ ਦੇ ਲੋਕਾਂ 'ਤੇ ਲਗਾਈ ਪਾਬੰਦੀ - ਕੋਵਿਡ ਕਾਰਨ ਪਾਕਿ ਦੇ ਲੋਕਾਂ ਉੱਤੇ ਪਾਬੰਦੀ

ਵੈਸਾਖੀ ਮੌਕੇ ਭਾਰਤੀ ਸ਼ਰਧਾਲੂ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੀ ਯਾਤਰਾਂ ਕਰਨ ਲਈ 12 ਅਪ੍ਰੈਲ ਨੂੰ ਜਾ ਰਹੇ ਹਨ। ਇਸ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਵਿਡ ਕਾਰਨ ਪਾਕਿ ਦੇ ਲੋਕਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Apr 9, 2021, 9:49 AM IST

Updated : Apr 9, 2021, 10:22 AM IST

ਚੰਡੀਗੜ੍ਹ: ਵੈਸਾਖੀ ਮੌਕੇ ਭਾਰਤੀ ਸ਼ਰਧਾਲੂ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੀ ਯਾਤਰਾਂ ਕਰਨ ਲਈ 12 ਅਪ੍ਰੈਲ ਨੂੰ ਜਾ ਰਹੇ ਹਨ। ਇਸ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਵਿਡ ਕਾਰਨ ਪਾਕਿ ਦੇ ਲੋਕਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿ ਦੇ ਲੋਕਾਂ ਉੱਤੇ ਪਾਬੰਦੀ ਇਹ ਕਹਿ ਕੇ ਲਗਾਈ ਹੈ ਕਿ ਪਾਕਿ ਦੇ ਲੋਕ ਤਾਂ ਕਿਸੇ ਵੀ ਦਿਨ ਜਾ ਕੇ ਦਰਸ਼ਨ ਕਰ ਸਕਦੇ ਹਨ ਪਾਕਿਸਤਾਨ ਵਿੱਚ ਜਿਹੜੇ ਭਾਰਤੀ ਸ਼ਰਧਾਲੂਆਂ ਆ ਰਹੇ ਹਨ ਉਨ੍ਹਾਂ ਨੂੰ ਅਰਾਮ ਨਾਲ ਦਰਸ਼ਨ ਹੋਣੇ ਚਾਹੀਦੇ ਹਨ। ਇਸ ਪਾਬੰਦੀ ਦੌਰਾਨ ਪਾਕਿਸਤਾਨੀ ਲੋਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਨਹੀਂ ਜਾ ਸਕਦੇ।

ਜ਼ਿਕਰਯੋਗ ਹੈ ਕਿ ਦਿੱਲੀ ਸਥਿਤ ਪਾਕਿਸਤਾਨ ਸਫ਼ਾਰਤਖਾਨੇ ਨੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਉੱਤੇ ਜਾਣ ਲਈ ਲਗਭਗ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਸਨ। ਸਿੱਖ ਸ਼ਰਧਾਲੂਆਂ ਦਾ ਇਹ ਜਥਾ 12 ਅਪ੍ਰੈਲ ਨੂੰ ਅਟਾਰੀ ਵਾਹਘਾ ਬਾਰਡਰ ਰਸਤੇ ਪਾਕਿਸਤਾਨ ਜਾਵੇਗਾ ਅਤੇ 22 ਅਪ੍ਰੈਲ ਨੂੰ ਵਤਨ ਪਰਤੇਗਾ।

Last Updated : Apr 9, 2021, 10:22 AM IST

ABOUT THE AUTHOR

...view details